ਲੁਧਿਆਣਾ : ਲੁਧਿਆਣਾ ਕੋਰਟ ਕੰਪਲੈਕਸ ’ਚ ਬੰਬ ਧਮਾਕੇ ’ਚ ਮਾਰੇ ਗਏ ਗਗਨਦੀਪ ਸਿੰਘ ਦੀ ਡਰੱਗਜ਼ ਮਾਮਲੇ ਦੀ ਸੁਣਵਾਈ ਪਹਿਲੀ ਮੰਜ਼ਿਲ ’ਚ ਹੁੰਦੀ ਸੀ, ਪਰ ਦੂਸਰੀ ਮੰਜ਼ਿਲ ’ਚ ਵਿਸਫੋਟ ਹੋਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਜੇਕਰ ਉਸਨੇ ਅਦਾਲਤ ਦੇ ਰਿਕਾਰਡ ਰੂਮ ਨੂੰ ਨਿਸ਼ਾਨਾ ਬਣਾਉਣਾ ਸੀ ਤਾਂ ਉਹ ਪਹਿਲੀ ਮੰਜ਼ਿਲ ’ਚ ਹੀ ਧਮਾਕਾ ਕਰਨ ਦਾ ਯਤਨ ਕਰਦਾ।
ਸੁਰੱਖਿਆ ਏਜੰਸੀਆਂ ਦੂਸਰੀ ਮੰਜ਼ਿਲ ਦੇ ਟਾਇਲਟ ’ਚ ਉਸਦੇ ਪਹੁੰਚਣ ਅਤੇ ਉਥੇ ਵਿਸਫੋਟ ਕੀਤੇ ਜਾਣ ਦੇ ਕਾਰਨਾਂ ਦੀ ਵੀ ਜਾਂਚ ਕਰ ਰਹੀ ਹੈ। ਪਹਿਲੀ ਮੰਜ਼ਿਲ ‘ਤੇ ਦੂਜੀ ਮੰਜ਼ਿਲ ਨਾਲੋਂ ਜ਼ਿਆਦਾ ਭੀੜ ਹੁੰਦੀ ਹੈ। ਗਗਨਦੀਪ ਵਕੀਲ ਨੂੰ ਮਿਲਣ ਦਾ ਕਹਿ ਕੇ ਘਰੋਂ ਚਲਾ ਗਿਆ ਸੀ।
Ludhiana bomb blast: Two convicts produced in court
ਪਹਿਲੀ ਮੰਜ਼ਿਲ ‘ਤੇ ਭੀੜ ਹੋਣ ਕਾਰਨ ਜਾਂ ਵਕੀਲ ਦੀ ਗੈਰ-ਮੌਜੂਦਗੀ ਕਾਰਨ ਉਹ ਦੂਜੀ ਮੰਜ਼ਿਲ ਦੇ ਟਾਇਲਟ ‘ਚ ਲੁਕਿਆ ਹੋਵੇਗਾ ਜਾਂ ਉਥੇ ਵਿਸਫੋਟਕ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੋਵੇਗਾ। ਇਸ ਦੌਰਾਨ ਧਮਾਕਾ ਹੋਣ ਕਾਰਨ ਉਸਦੀ ਲਪੇਟ ‘ਚ ਆ ਗਿਆ ਹੋਵੇਗਾ। ਅਦਾਲਤੀ ਮਾਹਿਰਾਂ ਦਾ ਕਹਿਣਾ ਹੈ ਕਿ ਗਗਨਦੀਪ ਖ਼ਿਲਾਫ਼ ਡਰੱਗ ਕੇਸ ਦੀ ਸੁਣਵਾਈ ਪਹਿਲੀ ਮੰਜ਼ਿਲ ’ਤੇ ਬੈਠੇ ਲੁਧਿਆਣਾ ਦੇ ਜੱਜ ਅੱਗੇ ਚੱਲ ਰਹੀ ਸੀ।