Connect with us

ਅਪਰਾਧ

ਬਿਨਾਂ ਲਾਇਸੈਂਸ ਤੋਂ ਇਮੀਗ੍ਰੇਸ਼ਨ ਦਫਤਰ ਚਲਾਉਣ ਦੇ ਦੋਸ਼ ‘ਚ ਪੁਲਸ ਨੇ 3 ਨੂੰ ਕੀਤਾ ਗ੍ਰਿਫਤਾਰ

Published

on

ਮੋਹਾਲੀ : ਸ਼੍ਰੀ ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ. ਸ਼ਹਿਰ ਅੰਦਰ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਮਨਪ੍ਰੀਤ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ (ਦਿਹਾਤੀ) ਅਤੇ ਸਿਮਰਨਜੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜ਼ਨ ਜ਼ੀਰਕਪੁਰ ਦੀ ਨਿਗਰਾਨੀ ਹੇਠ ਐਸ.ਐਚ.ਓ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਪਟਿਆਲਾ ਚੌਂਕ ਜ਼ੀਰਕਪੁਰ ਵਿਖੇ ਮੌਜੂਦ ਸੀ।
ਇਸ ਦੌਰਾਨ ਕਿਸੇ ਖਾਸ ਮੁਖਬਰ ਨੇ ਆ ਕੇ ਸੂਚਨਾ ਦਿੱਤੀ ਕਿ ਮੁਲਜ਼ਮ ਸੰਨੀ ਐਨਕਲੇਵ ਨੇੜੇ ਬਿਗ ਬਾਜ਼ਾਰ ਜ਼ੀਰਕਪੁਰ ਵਿੱਚ

ਟਰੈਵਲ/ਕਸਲਟੈਂਸੀ/ਟਿਕਟਿੰਗ ਏਜੰਸੀ ਅਤੇ ਵੀਜ਼ਾ ਕੰਸਲਟੈਂਸੀ ਦਫ਼ਤਰ ਬਣਾ ਕੇ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਪਾਸਪੋਰਟ/ਵੀਜੇ ਬਰਾਮਦ ਕੀਤੇ ਜਾ ਸਕਦੇ ਹਨ।

ਮੁਲਜ਼ਮਾਂ ਖ਼ਿਲਾਫ਼ ਕੇਸ ਨੰ. 181 ਮਿਤੀ 16.5.2024 ਅਧੀਨ 420, 120ਬੀ ਐਚ.ਡੀ 24 ਇਮੀਗ੍ਰੇਸ਼ਨ ਐਕਟ ਥਾਣਾ ਸਦਰ ਵਿਖੇ ਦਰਜ ਕਰਕੇ ਉਪਰੋਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਡੇਰਾਬਸੀ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਇਨ੍ਹਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Facebook Comments

Trending