Connect with us

ਪੰਜਾਬੀ

ਕਮਲਾ ਲੋਹਟੀਆ ਕਾਲਜ ‘ਚ ਨਸ਼ਿਆਂ ਦੀ ਸਮੱਸਿਆ’ ਵਿਸ਼ੇ ‘ਤੇ ਕਰਵਾਏ ਕਵਿਤਾ ਲਿਖਣ ਮੁਕਾਬਲੇ

Published

on

Poetry writing competition organized on the topic of 'drug problem' in Kamla Lohtia College

ਲੁਧਿਆਣਾ : ਕਮਲਾ ਲੋਹਟੀਆ ਸਨਾਤਨ ਧਰਮ ਕਾਲਜ, ਲੁਧਿਆਣਾ ਦੇ ਐੱਨਐੱਸਐੱਸ ਯੂਨਿਟ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਸਹਿਯੋਗ ਨਾਲ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਵਿਸ਼ੇ ਤੇ ਕਵਿਤਾ ਲਿਖਣ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ 20 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਨਸ਼ਿਆਂ ਦੇ ਖਤਰੇ ਨੂੰ ਉਜਾਗਰ ਕਰਦਿਆਂ ਆਪਣੀ ਸਿਰਜਣਾਤਮਕਤਾ ਜ਼ਾਹਰ ਕੀਤੀ।

ਇਸ ਮੁਕਾਬਲੇ ‘ਚ ਬੀਕਾਮ ਪਹਿਲਾ ਦੇ ਆਕਾਸ਼ ਮੌਰਿਆ ਪਹਿਲੇ ਸਥਾਨ ਤੇ ਰਹੇ ਅਤੇ ਬੀਕਾਮ ਪਹਿਲੇ ਦੀ ਭੂਮਿਕਾ ਅਤੇ ਬੀਏ-2 ਦੀ ਸ਼ਿਲਪਾ ਨੂੰ ਕ੍ਰਮਵਾਰ ਦੂਜਾ ਅਤੇ ਤੀਜਾ ਐਲਾਨਿਆ ਗਿਆ। ਡਵੀਜ਼ਨ ਨੰਬਰ 4 ਦੇ ਐਸਐਚਓ ਸ੍ਰੀ ਗੁਰਜੀਤ ਸਿੰਘ, ਸਕੱਤਰ ਜ਼ਿਲ੍ਹਾ ਸਾਂਝ ਕਮੇਟੀ ਸ੍ਰੀ ਮੋਹਿੰਦਰ ਸਿੰਘ ਪਾਲੀ ਨੇ ਜੇਤੂਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ । ਪ੍ਰਿੰਸੀਪਲ ਪ੍ਰੋ. ਸੰਦੀਪ ਚਾਨਣਾ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ।

Facebook Comments

Trending