Connect with us

ਪੰਜਾਬ ਨਿਊਜ਼

ਪੰਜਾਬ ’ਚ ਮੀਂਹ ਨਾਲ ਮੌਸਮ ਸੁਹਾਵਣਾ, ਅਗਲੇ ਇੰਨੇ ਦਿਨਾਂ ਤੱਕ ਰਹੇਗੀ ਗਰਮੀ ਤੋਂ ਰਾਹਤ

Published

on

Pleasant weather with rain in Punjab, relief from heat will last for so many days

ਲੁਧਿਆਣਾ : ਬੀਤੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਬਾਅਦ ਵੀਰਵਾਰ ਨੂੰ ਸੂਬੇ ਦੇ ਕਈ ਇਲਾਕਿਆਂ ’ਚ ਬਦਲੇ ਮੌਸਮ ਦੇ ਮਿਜ਼ਾਜ ਕਾਰਨ ਕਾਫ਼ੀ ਰਾਹਤ ਮਹਿਸੂਸ ਕੀਤੀ ਗਈ। ਸੂਬੇ ’ਚ ਕਈ ਥਾੲੀਂ ਬਾਰਿਸ਼ ਤੇ ਗੜੇਮਾਰੀ ਕਾਰਨ ਤਾਪਮਾਨ ’ਚ ਗਿਰਾਵਟ ਆਈ ਹੈ। ਮੌਸਮ ਮਾਹਰਾਂ ਮੁਤਾਬਕ ਮੌਸਮ ਦਾ ਇਹ ਮਿਜ਼ਾਜ ਅਗਲੇ ਚਾਰ ਦਿਨ ਤੱਕ ਜਾਰੀ ਰਹੇਗਾ।

ਬੀਤੇ ਕਰੀਬ ਇਕ ਹਫ਼ਤੇ ਤੋਂ ਪੈ ਰਹੀ ਗਰਮੀ ਨਾਲ ਬੇਹਾਲ ਪੰਜਾਬ ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ’ਚ ਬੁੱਧਵਾਰ ਸ਼ਾਮ ਨੂੰ ਮੌਸਮ ਅਚਾਨਕ ਖ਼ੁਸ਼ਗਵਾਰ ਹੋ ਗਿਆ। ਕਈ ਥਾੲੀਂ ਤੇਜ਼ ਹਵਾਵਾਂ ਮਗਰੋਂ ਰਾਤ ਨੂੰ ਰੁਕ-ਰੁਕ ਕੇ ਹਲਕੀ ਬਾਰਿਸ਼ ਹੋਈ ਜਿਹੜੀ ਵੀਰਵਾਰ ਨੂੰ ਵੀ ਜਾਰੀ ਰਿਹਾ। ਕਈ ਜ਼ਿਲ੍ਹਿਆਂ ’ਚ ਦੁਪਹਿਰ ਕਰੀਬ 12 ਵਜੇ ਅਚਾਨਕ ਤੇਜ਼ ਹਵਾਵਾਂ ਨਾਲ ਆਸਮਾਨ ਕਾਲੀਆਂ ਘਟਾਵਾਂ ਨਾਲ ਭਰ ਗਿਆ ਤੇ ਮਈ ਮਹੀਨੇ ’ਚ ਮੌਨਸੂਨ ਦਾ ਅਹਿਸਾਸ ਕਰਵਾ ਦਿੱਤਾ।

ਮੌਸਮ ਕੇਂਦਰ ਚੰਡੀਗੜ੍ਹ ਦੇ ਇਕ ਅਧਿਕਾਰੀ ਨੇ ਦੱਸਿਆ ਕਿ 26 ਤੋਂ 30 ਮਈ ਤੱਕ ਸਮੁੱਚੇ ਪੰਜਾਬ ’ਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਜਿਨ੍ਹਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਜੂਨ ਮਹੀਨੇ ਤੋਂ ਮੌਸਮ ਮੁੜ ਖ਼ੁਸ਼ਕ ਹੋ ਸਕਦਾ ਹੈ।

Facebook Comments

Trending