Connect with us

ਪੰਜਾਬੀ

SCD ਕਾਲਜ ਵਿਖੇ “ਮੇਰੀ ਮਾਟੀ ਮੇਰਾ ਦੇਸ਼” ਮੁਹਿੰਮ ਤਹਿਤ ਬੂਟੇ ਲਗਾਉਣ ਦੀ ਮੁਹਿੰਮ

Published

on

Plantation campaign under "Meri Mati Mera Desh" campaign at SCD College

ਲੁਧਿਆਣਾ : ਐਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਦੇ NSS (ਲੜਕੇ ਅਤੇ ਲੜਕੀਆਂ) ਅਤੇ NCC ਏਅਰ ਵਿੰਗ (4PB ਏਅਰ ਸਕੁਐਡਰਨ NCC) ਵੱਲੋਂ ਦੇਸ਼ ਵਿਆਪੀ ਮੁਹਿੰਮ “ਮੇਰੀ ਮਾਟੀ ਮੇਰਾ ਦੇਸ਼” ਤਹਿਤ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਤਹਿਤ ਐਨਐਸਐਸ ਦੇ 50 ਕੈਡਿਟਾਂ ਅਤੇ ਐਨਸੀਸੀ ਏਅਰ ਵਿੰਗ ਦੇ 50 ਕੈਡਿਟਾਂ ਨੇ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ) ਤਨਵੀਰ ਲਿਖਾਰੀ ਦੀ ਯੋਗ ਅਗਵਾਈ ਹੇਠ ਚਲਾਈ ਗਈ ਰੁੱਖ ਲਗਾਉਣ ਦੀ ਮੁਹਿੰਮ ਵਿੱਚ 200 ਦੇ ਕਰੀਬ ਬੂਟੇ ਲਗਾਏ ਗਏ।

ਐਨ.ਐਸ.ਐਸ.(ਲੜਕੀਆਂ) ਕੋਆਰਡੀਨੇਟਰ ਪ੍ਰੋ.ਗੀਤਾਂਜਲੀ ਪਬਰੇਜਾ, ਐਨ.ਐਸ.ਐਸ.(ਲੜਕੇ) ਕੋਆਰਡੀਨੇਟਰ ਡਾ.ਸੌਰਭ ਕੁਮਾਰ, ਐਨ.ਸੀ.ਸੀ.(ਏਅਰ ਵਿੰਗ) ਕੋਆਰਡੀਨੇਟਰ ਪ੍ਰੋ. ਸਾਰਿਕਾ ਪਰਾਸ਼ਰ ਨਾਲ ਪ੍ਰੋ. ਬਲਜਿੰਦਰ ਸਿੰਘ ਅਤੇ ਕਾਲਜ ਦੇ 100 ਵਿਦਿਆਰਥੀਆਂ ਨੇ ਬੂਟੇ ਲਗਾਏ ਅਤੇ ਇਸ ਦੀ ਸੰਭਾਲ ਕਰਨ ਦਾ ਪ੍ਰਣ ਲਿਆ। ਪ੍ਰਿੰਸੀਪਲ ਡਾ. ਤਨਵੀਰ ਲਿਖਾਰੀ ਨੇ ਐਨ.ਐਸ.ਐਸ. ਕੋਆਰਡੀਨੇਟਰਾਂ, ਵਲੰਟੀਅਰਾਂ, ਐਨ.ਸੀ.ਸੀ. ਕੈਡਿਟਾਂ ਅਤੇ ਸੀਟੀਓ ਪ੍ਰੋ: ਸਾਰਿਕਾ ਪਰਾਸ਼ਰ ਦੇ ਯਤਨਾਂ ਦੀ ਸ਼ਲਾਘਾ ਕੀਤੀ।

Facebook Comments

Trending