Connect with us

ਪੰਜਾਬੀ

ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ‘ਤੇ ਹੋਵੇਗਾ- ਸ. ਗਰੇਵਾਲ

Published

on

People's problems will be solved on priority basis. Grewal

ਲੁਧਿਆਣਾ   :   ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਗੋਪਾਲ ਨਗਰ ਤੇ ਹੈਬੋਵਾਲ ਖੁਰਦ ਇਲਾਕਿਆਂ ‘ਚ ਕੀਤੀਆਂ ਮੀਟਿੰਗਾਂ ਦੌਰਾਨ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ। ਵੱਡੀ ਗਿਣਤੀ ‘ਚ ਇਲਾਕਾ ਨਿਵਾਸੀਆਂ ਦਾ ਪਹੁੰਚਣਾ ਸਾਫ ਤੌਰ ‘ਤੇ ਦਰਸਾ ਰਿਹਾ ਸੀ ਕਿ ਉਹ ਨਿਸ਼ਚਿਤ ਤੌਰ ‘ਤੇ 20 ਫਰਵਰੀ ਨੂੰ ਸ. ਗਰੇਵਾਲ ਨੂੰ ਵੋਟ ਦੇਣਗੇ।

ਸ. ਗਰੇਵਾਲ ਨੇ ਕਿਹਾ ਕਿ ਲੁਧਿਆਣਾ ਪੱਛਮੀ ਦੇ ਨਿਵਾਸੀ ਕਾਂਗਰਸ ਸਰਕਾਰ ਅਤੇ ਉਨ੍ਹਾਂ ਦੀਆਂ ਨੀਤੀਆਂ ਤੋਂ ਦੁਖੀ ਹਨ ਅਤੇ ਉਹ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਦੇ ਹਥਕੰਡਿਆਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਨ। ਇਲਾਕਾ ਵਾਸੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿਰਫ਼ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਉਨ੍ਹਾਂ ਦੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਸੂਬੇ ਦੀ ਖੁਸ਼ਹਾਲੀ ਨੂੰ ਮੁੜ ਕਾਇਮ ਕਰਨ ਦੇ ਕਾਬਲ ਹਨ।

ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ‘ਚ ਰੋਸ ਹੈ ਕਿ ਉਹ ਹਾਲੇ ਵੀ ਪੂਰੀਆਂ ਸਹੂਲਤਾਂ ਤੋਂ ਵਾਂਝੇ ਹਨ, ਕਈ ਇਲਾਕਿਆਂ ‘ਚ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਇੱਥੋਂ ਤੱਕ ਕਿ ਸਟਰੀਟ ਲਾਈਟਾਂ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਹਨ। ਹੈਬੋਵਾਲ, ਜਵਾਹਰ ਨਗਰ ਇਲਾਕਿਆਂ ‘ਚ ਸੀਵਰੇਜ ਵਿਵਸਥਾ ਬਹੁਤ ਖ਼ਰਾਬ ਹੈ।

ਸ. ਗਰੇਵਾਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਨਣ ਤੋਂ ਬਾਅਦ ਸਾਰੇ ਵਾਰਡਾਂ ਦੀਆਂ ਗਲੀਆਂ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਤਾਂ ਜੋ ਅਪਰਾਧਿਕ ਗਤੀਵਿਧੀਆਂ ਤੇ ਨਿਗਰਾਨੀ ਰੱਖੀ ਜਾ ਸਕੇ। ਇਸ ਤਰ੍ਹਾਂ ਹਰ ਘਰ ‘ਚ ਸਾਫ਼ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਜਾਵੇਗੀ।

Facebook Comments

Trending