Connect with us

ਪੰਜਾਬ ਨਿਊਜ਼

ਗਰਮੀ ਦੇ ਮੌਸਮ ‘ਚ ਵੰਦੇ ਭਾਰਤ ਟਰੇਨ ‘ਚ ਲੋਕਾਂ ਨੂੰ ਮਿਲੇਗੀ ਇਹ ਸਹੂਲਤ

Published

on

ਲੁਧਿਆਣਾ: ਰੇਲਵੇ ਵਿਭਾਗ ਗਰਮੀਆਂ ਦੇ ਮੌਸਮ ਦੌਰਾਨ ਵੰਦੇ ਭਾਰਤ ਟਰੇਨਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ 500 ਮਿਲੀਲੀਟਰ ਪਾਣੀ ਦੀਆਂ ਬੋਤਲਾਂ ਮੁਹੱਈਆ ਕਰਵਾਏਗਾ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਵੱਲੋਂ ਪੀਣ ਵਾਲੇ ਕੀਮਤੀ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਯੋਗ ਕਦਮ ਚੁੱਕੇ ਜਾ ਰਹੇ ਹਨ। ਹਰੇਕ ਯਾਤਰੀ ਨੂੰ 500 ਮਿਲੀਲੀਟਰ ਦੀ ਇੱਕ ਰੇਲ ਨੀਰ ਪੈਕਡ ਵਾਟਰ (ਪੀਡੀਡਬਲਯੂ) ਦੀ ਬੋਤਲ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਯਾਤਰੀਆਂ ਦੀ ਮੰਗ ‘ਤੇ ਯਾਤਰੀ ਨੂੰ 500 ਮਿਲੀਲੀਟਰ ਦੀ ਇਕ ਹੋਰ ਰੇਲ ਨੀਰ ਦੀ ਬੋਤਲ ਬਿਨਾਂ ਕਿਸੇ ਵਾਧੂ ਚਾਰਜ ਦੇ ਦਿੱਤੀ ਜਾਵੇਗੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਘੱਟ ਮਾਤਰਾ ਵਿੱਚ ਪਾਣੀ ਦੇਣ ਨਾਲ ਪਾਣੀ ਦੀ ਬਰਬਾਦੀ ਨਹੀਂ ਹੋਵੇਗੀ ਅਤੇ ਪਾਣੀ ਦੀ ਬੱਚਤ ਹੋਵੇਗੀ।

Facebook Comments

Trending