Connect with us

ਪੰਜਾਬੀ

ਪੀ.ਏ.ਯੂ. ਵਿੱਚ ਨੌਜਵਾਨ ਫੋਟੋਗ੍ਰਾਫਰਾਂ ਨੇ ਫੋਟੋ ਪ੍ਰਦਰਸ਼ਨੀ ਰਾਹੀਂ ਕਲਾ ਦਾ ਕੀਤਾ ਮੁਜ਼ਾਹਰਾ

Published

on

PAU Young photographers showcased their art through a photo exhibition

ਲੁਧਿਆਣਾ : ਪੀ.ਏ.ਯੂ. ਦੇ ਸੰਚਾਰ ਕੇਂਦਰ ਵੱਲੋਂ ਪੀ.ਏ.ਯੂ. ਸੀਨੀਅਰ ਸੈਕੰਡਰੀ ਸਕੂਲ ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਐੱਮ ਐੱਸ ਰੰਧਾਵਾ ਆਰਟ ਗੈਲਰੀ ਵਿੱਚ ਇੱਕ ਰੋਜ਼ਾ ਫੋਟੋ ਪ੍ਰਦਰਸ਼ਨੀ ਲਾਈ ਗਈ | ਇਸ ਫੋਟੋ ਪ੍ਰਦਰਸ਼ਨੀ ਵਿੱਚ ਦੇਸ਼ ਦੇ ਪ੍ਰਸਿੱਧ ਨੌਜਵਾਨ ਫੋਟੋਗ੍ਰਾਫਰਾਂ ਨੇ ਆਪਣੀਆਂ ਫੋਟੋਆਂ ਦਾ ਪ੍ਰਦਰਸ਼ਨ ਕੀਤਾ | ਇਸ ਪ੍ਰਦਰਸ਼ਨੀ ਦਾ ਉਦਘਾਟਨ ਪ੍ਰਸਿੱਧ ਫੋਟੋਗ੍ਰਾਫਰ ਜਨਮੇਜਾ ਸਿੰਘ ਜੌਹਲ ਅਤੇ ਪੀ.ਏ.ਯੂ. ਦੇ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰ ਸਿੰਘ ਗਿੱਲ ਨੇ ਸਾਂਝੇ ਰੂਪ ਵਿੱਚ ਕੀਤਾ |

ਜਨਮੇਜਾ ਜੌਹਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਨੌਜਵਾਨਾਂ ਦਾ ਇਸ ਕਲਾ ਨਾਲ ਜੁੜਨਾ ਬੜੀ ਚੰਗੀ ਗੱਲ ਹੈ | ਉਹਨਾਂ ਕਿਹਾ ਕਿ ਫੋਟੋਗ੍ਰਾਫੀ ਕੁਦਰਤ ਦੇ ਨਾਲ-ਨਾਲ ਮਨੁੱਖੀ ਯਾਦਾਂ ਨੂੰ ਸੰਭਾਲਣ ਦੀ ਐਸੀ ਕਲਾ ਹੈ ਜੋ ਰੂਹ ਨੂੰ ਤਸੱਲੀ ਅਤੇ ਅੱਜ ਦੇ ਦੌਰ ਵਿੱਚ ਆਰਥਿਕ ਸਰੋਤ ਵੀ ਬਣਦੀ ਹੈ | ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਵਿਦਿਆਰਥੀ ਇਸ ਫੋਟੋ ਪ੍ਰਦਰਸ਼ਨੀ ਨੂੰ ਦੇਖ ਕੇ ਆਪਣੇ ਫੋਟੋਗ੍ਰਾਫੀ ਦੇ ਸ਼ੌਕ ਨੂੰ ਨਵੇਂ ਉਤਸ਼ਾਹ ਵਿੱਚ ਮਹਿਸੂਸ ਕਰ ਸਕਦੇ ਹਨ |

ਡਾ. ਰਿਸ਼ੀਇੰਦਰ ਸਿੰਘ ਗਿੱਲ ਨੇ ਇਹਨਾਂ ਨੌਜਵਾਨ ਫੋਟੋਗ੍ਰਾਫਰਾਂ ਵੱਲੋਂ ਪ੍ਰਸਿੱਧ ਸੈਲਾਨੀ ਥਾਵਾਂ, ਕੁਦਰਤੀ ਵਰਤਾਰਿਆਂ ਅਤੇ ਜੀਵ ਜੰਤੂਆਂ ਦੀਆਂ ਸੁੰਦਰ ਫੋਟੋਆਂ ਖਿੱਚਣ ਤੇ ਉਹਨਾਂ ਦਾ ਧੰਨਵਾਦ ਕੀਤਾ | ਉਹਨਾਂ ਕਿਹਾ ਕਿ ਫੋਟੋਗ੍ਰਾਫੀ ਰਾਹੀਂ ਖੂਬਸੂਰਤੀ ਨੂੰ ਦੂਜੇ ਲੋਕਾਂ ਦੇ ਦੇਖਣ ਲਈ ਸੰਭਾਲਿਆ ਅਤੇ ਸੰਚਾਰਿਤ ਕੀਤਾ ਜਾ ਸਕਦਾ ਹੈ | ਡਾ. ਗਿੱਲ ਨੇ ਕਿਹਾ ਕਿ ਇਹ ਸ਼ੌਕ ਬਹੁਤ ਸਾਰੇ ਲੋਕਾਂ ਲਈ ਪੇਸ਼ਾ ਵੀ ਬਣਿਆ ਹੈ ਜਿਨ੍ਹਾਂ ਨੇ ਨਾਂ ਵੀ ਕਮਾਇਆ ਹੈ ਅਤੇ ਰੋਜ਼ੀ ਰੋਟੀ ਵੀ |

Facebook Comments

Trending