Connect with us

ਪੰਜਾਬੀ

ਪੀ.ਏ.ਯੂ. ਵਿੱਚ ਕਰਵਾਈ ਗਈ ਪੋਸਣ ਬਾਰੇ ਵਰਕਸਾਪ

Published

on

PAU Workshop on nutrition conducted in

ਲੁਧਿਆਣਾ  : PAU ਦੇ ਕਮਿਊਨਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਬੀਤੇ ਦਿਨੀਂ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ  ਇਸ ਵਰਕਸ਼ਾਪ ਦਾ ਉਦੇਸ਼ ਪੋਸ਼ਣ ਸੰਬੰਧੀ ਉੱਦਮ ਨੂੰ ਉਤਸ਼ਾਹ ਦੇਣਾ ਸੀ | ਇਹ ਵਰਕਸ਼ਾਪ ਆਈਏਪੀਈਐਨ, ਇੰਡੀਆ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਕਰਵਾਈ ਗਈ ਵਰਕਸਾਪ ਦਾ ਉਦਘਾਟਨ ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਕੀਤਾ |

ਉਹਨਾਂ ਨੇ ਵਿਦਿਆਰਥੀਆਂ ਨੂੰ ਉੱਦਮੀ ਬਣ ਕੇ ਆਪਣਾ ਕਾਰੋਬਾਰ ਸਥਾਪਿਤ ਕਰਨ ਅਤੇ ਚਲਾਉਣ ਲਈ ਪ੍ਰੇਰਿਤ ਕੀਤਾ| ਉਹਨਾਂ ਕਿਹਾ ਕਿ ਇਹ ਕਿਸੇ ਹੋਰ ਲਈ ਕੰਮ ਕਰਨ ਨਾਲੋਂ ਵੱਧ ਤਸੱਲੀ ਵਾਲਾ ਹੋ ਸਕਦਾ ਹੈ| ਖੇਤੀ ਉੱਦਮ ਅਪਨਾਉਣ ਵਾਲੇ ਲੋਕ ਦੂਸਰਿਆਂ ਲਈ ਨੌਕਰੀਆਂ ਪੈਦਾ ਕਰਦੇ ਹਨ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ|

ਸਮਾਗਮ ਦੇ ਨਿਰਦੇਸ਼ਕ ਅਤੇ ਐਨ.ਈ.ਪੀ. ਦੇ ਸੰਸਥਾਪਕ ਡਾ. ਵਿਸ਼ਾਲ ਮਾਰਵਾਹ ਨੇ ਪੀਏਯੂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਪੂਰੇ ਕੈਂਪਸ ਦਾ ਦੌਰਾ ਕੀਤਾ | ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਆਰਥਿਕ ਤੌਰ ’ਤੇ ਸਵੈ-ਨਿਰਭਰ ਬਣਨ ਲਈ ਪੂਰੇ ਭਾਰਤ ਵਿੱਚ ਹਜ਼ਾਰਾਂ ਪੌਸਟਿਕਤਾ ਅਤੇ ਖੁਰਾਕ ਮਾਹਿਰਾਂ ਦੀਆਂ ਮਿਸਾਲਾਂ ਦਿੱਤੀਆਂ | ਉਹਨਾਂ ਜਨਤਕ ਭਾਸਣ, ਸਮਗਰੀ ਵਿਕਾਸ, ਰਚਨਾਤਮਕ ਸੋਚ ਦੇ ਹੁਨਰ ਤੋਂ ਲੈ ਕੇ ਹੋਰ ਵਿਸ਼ਿਆਂ ’ਤੇ ਜੋਰ ਦਿੱਤਾ|
ਪ੍ਰੇਰਣਾਦਾਇਕ ਕਾਉਂਸਲੰਿਗ ਲਈ ਵੱਖ-ਵੱਖ ਤਕਨੀਕਾਂ, ਔਨਲਾਈਨ ਵਿਧੀਆਂ ਦੀਆਂ ਜਰੂਰੀ ਗੱਲਾਂ ਅਤੇ ਪੋਸਣ ਨੂੰ ਵਧਾਉਣ ਲਈ ਹੁਨਰਾਂ ਬਾਰੇ ਵੀ ਚਰਚਾ ਕੀਤੀ ਗਈ| ਡਾ. ਵਿਸਾਲ ਨੇ ਵਿਦਿਆਰਥੀ ਨਾਲ ਵਲੰਟੀਅਰ ਨਾਲ ਮੌਕ ਕਾਉਂਸਲੰਿਗ ਸੈਸਨ ਵੀ ਕੀਤਾ| ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਕਿਹਾ ਕਿ ਇਹ ਵਰਕਸਾਪ ਉਭਰਦੇ ਪੋਸ਼ਣ ਮਾਹਿਰਾਂ ਅਤੇ ਭੋਜਨ ਵਿਗਿਆਨੀਆਂ ਲਈ ਆਪਣੇ ਕਿੱਤੇ ਅਤੇ ਹੁਨਰ ਨੂੰ ਨਿਖਾਰਨ ਅਤੇ ਭੀੜ ਵਿੱਚ ਵੱਖਰਾ ਹੋਣ ਲਈ ਇੱਕ ਵਧੀਆ ਮੌਕਾ ਸੀ|

Facebook Comments

Trending