ਪੰਜਾਬੀ
ਪੀ.ਏ.ਯੂ. ਨੂੰ ਭਵਿੱਖ ਦੇ ਆਦਰਸ਼ ਕੈਂਪਸ ਵਜੋਂ ਵਿਕਸਿਤ ਕੀਤਾ ਜਾਵੇਗਾ : ਵਾਈਸ ਚਾਂਸਲਰ
Published
2 years agoon
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਹੈਬੀਟੇਟ ਆਰਕੀਟੈਕਚਰ ਲੁਧਿਆਣਾ ਦੇ ਪ੍ਰਸਿੱਧ ਆਰਕੀਟੈਕਟ ਸ੍ਰੀ ਰਣਜੋਧ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ| ਸ਼੍ਰੀ ਰਣਜੋਧ ਸਿੰਘ ਇਸ ਦੌਰਾਨ ਯੂਨੀਵਰਸਿਟੀ ਦੇ ਵਿਸ਼ੇਸ਼ ਦੌਰੇ ਤੇ ਸਨ | ਉਹਨਾਂ ਨਾਲ ਯੂਨੀਵਰਸਿਟੀ ਦੇ ਅਧਿਕਾਰੀ ਅਤੇ ਲੈਂਡਸਕੇਪਿੰਗ ਮਾਹਿਰ ਵੀ ਮੌਜੂਦ ਰਹੇ |
ਵਾਈਸ ਚਾਂਸਲਰ ਨੇ ਹੁਣ ਤੱਕ ਕੀਤੇ ਗਏ ਕਾਰਜ ਬਾਰੇ ਗੱਲ ਕਰਦਿਆਂ ਦੱਸਿਆ ਕਿ ਗੇਟ ਨੰਬਰ 2 ਦੇ ਨੇੜੇ ਸਥਾਪਿਤ ਸਜਾਵਟੀ ਫੁੱਲਾਂ ਦੀ ਨਰਸਰੀ ਫੁੱਲਾਂ ਦੇ ਸੌਕੀਨਾਂ ਅਤੇ ਖਰੀਦਦਾਰਾਂ ਲਈ ਪੂਰੀ ਤਰ•ਾਂ ਬਦਲ ਰਹੀ ਹੈ| ਉਹਨਾਂ ਨੇ ਦੱਸਿਆ ਕਿ ਇੱਕ ਖੁੱਲ•ਾ ਅਤੇ ਜਾਣਕਾਰੀ ਦੇ ਆਦਾਨ ਪ੍ਰਦਾਨ ਲਈ ਵਾਤਾਵਰਣ ਬਨਾਉਣ ਦਾ ਵਿਚਾਰ ਹੈ ਜਿਸ ਨਾਲ ਸ਼ਹਿਰ ਦੇ ਲੈਂਡਸਕੇਪ ਨੂੰ ਵਿਕਸਿਤ ਕੀਤਾ ਜਾਵੇ ਅਤੇ ਵਿਦਿਆਰਥੀਆਂ, ਅਮਲੇ, ਸਾਬਕਾ ਵਿਦਿਆਰਥੀਆਂ, ਸ਼ਹਿਰ ਵਾਸੀਆਂ ਅਤੇ ਲੋਕਾਂ ਵਿਚਕਾਰ ਮਜ਼ਬੂਤ ਸੰਬੰਧ ਸਥਾਪਿਤ ਹੋ ਸਕਣ |
ਡਾ. ਗੋਸਲ ਨੇ ਕਿਹਾ ਕਿ ਮਾਹਰ ਕੈਂਪਸ ਦੀ ਖੂਬਸੂਰਤੀ, ਕਲਾ ਵਿੱਚ ਵਾਧੇ ਲਈ ਇੱਕ ਰੂਪ-ਰੇਖਾ ਤਿਆਰ ਕਰਨ ਤੇ ਕੰਮ ਕਰ ਰਹੇ ਹਨ ਜਿਸ ਨਾਲ ਸ਼ਹਿਰ ਦੇ ਕਾਰੋਬਾਰ, ਸਿੱਖਿਆ, ਸ਼ਹਿਰੀ ਜ਼ਿੰਦਗੀ ਅਤੇ ਕਲਾ ਨੂੰ ਭਵਿੱਖ ਲਈ ਵਿਕਸਿਤ ਕੀਤਾ ਜਾ ਸਕੇ | ਉਹਨਾਂ ਇੱਛਾ ਪ੍ਰਗਟਾਈ ਕਿ ਇਹ ਪ੍ਰੋਜੈਕਟ ਵਿਦਿਅਕ ਅਤੇ ਲੈਂਡਸਕੇਪਿੰਗ ਖੇਤਰ ਵਿੱਚ ਸਭ ਤੋਂ ਮੋਹਰੀ ਹੋਣਾ ਚਾਹੀਦਾ ਹੈ ਜਿਸ ਨਾਲ ਤਕਨੀਕੀ ਅਤੇ ਹੋਰ ਪੱਖਾਂ ਤੋਂ ਮਨੁੱਖੀ ਜ਼ਿੰਦਗੀ ਨੂੰ ਭਰਪੂਰ ਬਣਾਇਆ ਜਾ ਸਕੇ
ਇਸ ਮੌਕੇ ਸ੍ਰੀ ਰਣਜੋਧ ਸਿੰਘ ਨੇ ਆਪਣੀ ਤਕਨੀਕੀ ਜਾਣਕਾਰੀ ਦੀ ਪੇਸਕਸ ਕਰਦਿਆਂ ਕਈ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ ਜੋ ਇਸ ਵੱਡੇ ਪੈਮਾਨੇ ਅਤੇ ਸ਼ਾਨਦਾਰ ਪ੍ਰੋਜੈਕਟ ਨੂੰ ਸਫ਼ਲਤਾ ਪ੍ਰਦਾਨ ਕਰਨ ਵਿੱਚ ਸਹਿਯੋਗ ਕਰਨਗੇ | ਉਹਨਾਂ ਨੇ ਆਰਕੀਟੈਕਚਰ, ਲੈਂਡਸਕੇਪਿੰਗ ਅਤੇ ਉਤਪਾਦ ਡਿਜਾਈਨ ਨੂੰ ਬਿਹਤਰ ਕਰਨ ਲਈ ਬਹੁ-ਅਨੁਸਾਸਨੀ ਪਹੁੰਚ ਤੇ ਜ਼ੋਰ ਦਿੰਦਿਆਂ ਆਪਣੀ ਸਮਰੱਥਾ ਅਨੁਸਾਰ ਮਦਦ ਦਾ ਭਰੋਸਾ ਦਿੱਤਾ|
ਇਥੇ ਜ਼ਿਕਰਯੋਗ ਹੈ ਕਿ ਕੈਂਪਸ ਇੱਕ ਅਜਿਹੇ ਸਮੇਂ ਵਿੱਚ ਇੱਕ ਹਰੇ ਭਰੇ ਸਥਾਨ ਵਜੋਂ ਕੰਮ ਕਰਦਾ ਹੈ ਜਦੋਂ ਸਹਿਰ ਵਿੱਚ ਆਵਾਜਾਈ ਅਤੇ ਭੀੜ-ਭੜੱਕਾ ਵਧ ਰਿਹਾ ਹੈ | ਇਸ ਪ੍ਰੋਜੈਕਟ ਤਹਿਤ ਯੂਨੀਵਰਸਿਟੀ ਨੂੰ ਨਮੂਨੇ ਦੀ ਸੁੰਦਰਤਾ ਵਜੋਂ ਵਿਕਸਿਤ ਕਰਕੇ ਸਮੁੱਚੇ ਸ਼ਹਿਰ ਦੇ ਵਾਤਾਵਰਨ ਵਿੱਚ ਸਿਹਤਮੰਦ ਵਾਧੇ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ
Facebook Comments
Advertisement
You may like
-
ਹਾੜ੍ਹੀ ਦੀਆਂ ਫਸਲਾਂ ਅਤੇ ਪਰਾਲੀ ਪ੍ਰਬੰਧਨ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਕੀਤੀ ਅਪੀਲ
-
ਖੇਤੀ ਲਾਇਬ੍ਰੇਰੀਅਨਜ਼ ਅਤੇ ਉਪਭੋਗਤਾ ਭਾਈਚਾਰੇ ਦੀ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ
-
ਡਾ. ਨਿਰਮਲ ਜੌੜਾ MRSPTU ਦੀ ਸਭਿਆਚਾਰਕ ਕੌਂਸਲ ਦੇ ਮੈਂਬਰ ਨਾਮਜਦ
-
ਸੀਨੀਅਰ ਸਿਟੀਜ਼ਨ ਕਿਸੇ ਵੀ ਸਮਾਜ ਦਾ ਧੁਰਾ ਹੁੰਦੇ ਹਨ : ਵਾਈਸ ਚਾਂਸਲਰ
-
ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਡਾ. ਸਵਾਮੀਨਾਥਨ ਦੇ ਦੇਹਾਂਤ ਤੇ ਉਹਨਾਂ ਦੀ ਦੇਣ ਨੂੰ ਕੀਤਾ ਯਾਦ