Connect with us

ਪੰਜਾਬੀ

ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਪੰਜਾਬ ਵਿੱਚ ਚੜ੍ਹਦੇ ਸੂਰਜ ਦੀਆਂ ਤਸਵੀਰਾਂ ਦਾ ਕੈਲੰਡਰ ਕੀਤਾ ਜਾਰੀ 

Published

on

PAU Vice-Chancellor released a calendar of pictures of the rising sun in Punjab
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇੱਕ ਸੰਖੇਪ ਸਮਾਗਮ ਦੌਰਾਨ ਪੰਜਾਬ ਵਿੱਚ ਸੂਰਜ ਦੇ ਚੜ੍ਹਨ ਦੀਆਂ ਫੋਟੋਆਂ ਦਾ ਕੈਲੰਡਰ ਜਾਰੀ ਕੀਤਾ | ‘ਸੂਰਜੁ ਏਕੋ ਰੁਤਿ ਅਨੇਕ’ ਸਿਰਲੇਖ ਹੇਠ ਉੱਘੇ ਵਾਤਾਵਰਣ ਪ੍ਰੇਮੀ ਅਤੇ ਕੁਦਰਤ-ਕਲਾਕਾਰ, ਐਡਵੋਕੇਟ ਸ੍ਰੀ ਹਰਪ੍ਰੀਤ ਸੰਧੂ ਵੱਲੋਂ ਪਦਮ ਸ੍ਰੀ ਡਾ. ਸੁਰਜੀਤ ਪਾਤਰ ਦੀ ਪ੍ਰੇਰਨਾ ਸਦਕਾ ਸਾਲ 2023 ਦੇ ਕੈਲੰਡਰ ਦੇ ਰੂਪ ਵਿੱਚ ਸੁੰਦਰ ਸੂਰਜ ਚੜ੍ਹਨ ਦੀਆਂ ਤਸਵੀਰਾਂ ਖਿੱਚੀਆਂ ਗਈਆਂ ਹਨ |
ਪੀ.ਏ.ਯੂ. ਕੈਂਪਸ ਦੇ ਸੁੰਦਰ ਸਥਾਨਾਂ ਜਿਵੇਂ ਕਿ ਕਣਕ ਦੇ ਖੇਤ, ਜੰਗਲਾਤ ਖੇਤਰ, ਝੋਨੇ ਦੇ ਖੇਤ, ਬੋਗਨਵਿਲੀਆ ਬਾਗ ਅਤੇ ਫਲਾਂ ਦੇ ਬਾਗਾਂ ਦੀਆਂ ਪੰਜ ਤਸਵੀਰਾਂ ਇਸ ਕੈਲੰਡਰ ਵਿੱਚ ਸ਼ਾਮਿਲ ਹਨ | ਡਾ. ਗੋਸਲ ਨੇ ਸੂਰਜ ਚੜ੍ਹਨ ਦੀ ਮਹੱਤਤਾ ਨੂੰ ਉਜਾਗਰ ਕਰਨ ਅਤੇ ਕੁਦਰਤ ਅਤੇ ਇਸ ਦੀ ਸੰਭਾਲ ਪ੍ਰਤੀ ਲੋਕਾਂ ਦਾ ਧਿਆਨ ਖਿੱਚਣ ਲਈ ਸ੍ਰੀ ਸੰਧੂ ਦੇ ਯਤਨਾਂ ਦੀ ਸਲਾਘਾ ਕੀਤੀ|
ਕੈਲੰਡਰ ਦੀ ਸਮੱਗਰੀ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਇਹ ਸੰਗ੍ਰਹਿ ਪੰਜਾਬ ਦੀਆਂ ਵੱਖ-ਵੱਖ ਥਾਵਾਂ ਜਿਵੇਂ ਕਿ ਦਰਿਆ ਬਿਆਸ, ਸਤਲੁਜ, ਨੰਗਲ ਡੈਮ, ਹਰੀਕੇ ਪੱਤਣ, ਰਣਜੀਤ ਸਾਗਰ ਡੈਮ ਅਤੇ ਪੀ.ਏ.ਯੂ. ਵਿੱਚ ਸਾਲ ਭਰ ਦੇ ਸੂਰਜ ਚੜ੍ਹਨ ਦੀਆਂ ਤਸਵੀਰਾਂ ਦਾ ਸੰਗ੍ਰਹਿ ਹੈ| ਉਹਨਾਂ ਅੱਗੇ ਕਿਹਾ ਕਿ ਵਿਚਾਰ ਕੁਦਰਤ ਦਾ ਸਤਿਕਾਰ ਕਰਨਾ ਅਤੇ ਆਪਣੇ ਸਿਰਜਣਹਾਰ ਨਾਲ ਜੁੜੇ ਅਹਿਮ ਹੈ|

Facebook Comments

Trending