Connect with us

ਪੰਜਾਬੀ

ਪੀ.ਏ.ਯੂ. ਨੇ ਸੇਬ ਦੇ ਸਿਰਕੇ ਦੀ ਤਕਨਾਲੋਜੀ ਦੇ ਪਸਾਰ ਲਈ ਕੀਤੀ ਸੰਧੀ 

Published

on

PAU Treaty for the development of apple cider vinegar technology
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਬੀਤੇ ਦਿਨੀਂ ਮੈਸ. ਸ਼ਰਵਾ ਫਾਰਮਾਸੂਟੀਕਲਜ਼, ਮੁਜ਼ੱਫਰਨਗਰ ਨਾਲ ਸੇਬ ਦੇ ਸਿਰਕੇ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ| ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਤ ਫਰਮ ਦੇ ਮਾਲਕ ਸ਼੍ਰੀ ਪੰਕਜ ਨੇ ਆਪੋ-ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ਤੇ ਹਸਤਾਖਰ ਕੀਤੇ|
ਡਾ. ਕੋਚਰ ਨੇ ਕਿਹਾ ਕਿ ਪੀਏਯੂ ਫਰਮੈਂਟੇਡ ਸਿਰਕੇ ਦੀ ਖੋਜ ਵਿੱਚ ਸਰਗਰਮੀ ਨਾਲ ਕਾਰਜਸ਼ੀਲ ਹੈ | ਪੀਏਯੂ ਨੇ ਗੰਨੇ, ਅੰਗੂਰ, ਜਾਮਣ ਅਤੇ ਸੇਬ ਤੋਂ ਸਿਰਕੇ ਦੇ ਉਤਪਾਦਨ ’ਤੇ ਕਈ ਫਰਮੈਂਟੇਸਨ ਤਕਨੀਕਾਂ ਦੀ ਸਿਫਾਰਸ ਕੀਤੀ ਗਈ ਹੈ ਅਤੇ ਇਹਨਾਂ ਦਾ ਵਪਾਰੀਕਰਨ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਸਿਰਕੇ ਸੰਬੰਧੀ ਖੋਜ ਦਾ ਉਦੇਸ਼ ਕੁਦਰਤੀ ਸਿਰਕੇ ਨੂੰ ਰਵਾਇਤੀ ਫ਼ਲਾਂ ਤੋਂ ਤਿਆਰ ਕਰਨ ਦੇ ਨਾਲ-ਨਾਲ ਪੋਸ਼ਕ ਤੱਤਾਂ ਨੂੰ ਇਸ ਉਤਪਾਦ ਦਾ ਹਿੱਸਾ ਬਨਾਉਣਾ ਹੈ |

Facebook Comments

Trending