ਲੁਧਿਆਣਾ : ਪੀ.ਏ.ਯੂ. ਨੇ ਬੀਤੇ ਦਿਨੀਂ ਦੋ ਕੰਪਨੀਆਂ ਜਿਨਾਂ ਵਿੱਚ ਮੈਸ. ਸਤਵੰਤ ਐਗਰੋ ਇੰਡਸਟਰੀਜ਼, ਸਾਹਮਣੇ ਪ੍ਰੀਤ ਪੈਲੇਸ, ਸੰਗਰੂਰ ਰੋਡ, ਭਵਾਨੀਗੜ ਅਤੇ ਮੈਸ. ਜਸਵੰਤ ਐਗਰੀਕਲਚਰ ਵਰਕਸ ਪਟਿਆਲਾ ਰੋਡ, ਬਿਗੜਵਾਲ, ਜ਼ਿਲਾ ਸੁਨਾਮ ਨਾਲ ਟਰੈਕਟਰ ਦੁਆਰਾ ਚਲਾਏ ਜਾਣ ਵਾਲੇ ਪੀ.ਏ.ਯੂ. ਸਮਾਰਟ ਸੀਡਰ ਦੇ ਵਪਾਰੀਕਰਨ ਦੇ ਸਮਝੌਤੇ ਤੇ ਹਸਤਾਖਰ ਕੀਤੇ ਗਏ ਹਨ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸ. ਤਰਲੋਚਨ ਸਿੰਘ ਅਤੇ ਨੋਵਿੰਦਰ ਸਿੰਘ ਨੇ ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇੇ ’ਤੇ ਹਸਤਾਖਰ ਕੀਤੇ।
ਵਿਗਿਆਨੀਆਂ ਦੁਆਰਾ ਪ੍ਰਦਾਨ ਕੀਤੇ ਗਏ ਵੇਰਵਿਆਂ ਅਨੁਸਾਰ ਪੀ.ਏ.ਯੂ. ਸਮਾਰਟ ਸੀਡਰ ਝੋਨੇ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਤੇ ਵਿਛਾ ਕੇ ਉਸਦੀ ਸੰਭਾਲ ਕਰਦਾ ਹੈ ਅਤੇ ਇਸ ਤਰਾਂ ਇਹ ਮਸ਼ੀਨ ਹੈਪੀ ਸੀਡਰ ਅਤੇ ਸੁਪਰ ਸੀਡਰ ਦੋਵਾਂ ਮਸ਼ੀਨਾਂ ਦਾ ਸੁਮੇਲ ਹੈ । ਪੀ.ਏ.ਯੂ. ਸਮਾਰਟ ਸੀਡਰ ਕਣਕ ਦੇ ਬੀਜ ਨੂੰ ਮਿੱਟੀ ਦੇ ਇੱਕ ਚੰਗੀ ਤਰਾਂ ਵਾਹੇ ਹੋਏ ਸਿਆੜ ਵਿੱਚ ਪੋਰਦਾ ਹੈ ਅਤੇ ਮਿੱਟੀ ਨਾਲ ਬੀਜ ਦੀਆਂ ਕਤਾਰਾਂ ਨੂੰ ਢੱਕਦਾ ਹੈ, ਇਸ ਮਸ਼ੀਨ ਨੂੰ 45 ਤੋਂ 50 ਹਾਰਸ ਪਾਵਰ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ।