Connect with us

ਪੰਜਾਬੀ

ਪੀ.ਏ.ਯੂ. ਦੇ ਮਾਇਕ੍ਰੋਬਾਇਆਲੋਜੀ ਵਿਭਾਗ ਦੇ ਤਿੰਨ ਵਿਦਿਆਰਥੀਆਂ ਨੂੰ ਮਿਲੇ ਰਾਸ਼ਟਰੀ ਐਵਾਰਡ

Published

on

PAU Three students of the Department of Microbiology received national awards

ਲੁਧਿਆਣਾ : ਪੀ.ਏ.ਯੂ. ਦੇ ਮਾਇਕ੍ਰੋਬਾਇਆਲੋਜੀ ਵਿਭਾਗ ਦੀਆਂ ਤਿੰਨ ਵਿਦਿਆਰਥਣਾਂ ਕੁਮਾਰੀ ਪ੍ਰੀਤੀਮਾਨ ਕੌਰ, ਕੁਮਾਰੀ ਰੀਆ ਬਾਂਸਲ ਅਤੇ ਕੁਮਾਰੀ ਸਵਾਤੀ ਪਾਂਡੇ ਨੂੰ ਮਾਈਕਰੋਬਾਇਓਲੋਜਿਸਟਸ ਸੋਸਾਇਟੀ ਆਫ ਇੰਡੀਆ ਦੀ ਦੋ ਰੋਜਾ ਰਾਸਟਰੀ ਵਿਦਿਆਰਥੀ ਕਾਨਫਰੰਸ ਦੌਰਾਨ ਨੈਸਨਲ ਬਾਇਓਟੈਕ ਯੂਥ ਐਵਾਰਡ-2023 ਨਾਲ ਸਨਮਾਨਿਤ ਕੀਤਾ ਗਿਆ| ਇਹ ਕਾਨਫਰੰਸ ਮਹਾਂਰਾਸ਼ਟਰ ਦੇ ਕ੍ਰਿਸ਼ਨਾ ਇੰਸਟੀਚਿਊਟ ਆਫ ਅਲਾਈਡ ਸਾਇੰਸਿਜ਼ ਵਿਖੇ ਕਰਵਾਈ ਗਈ |

ਇਸ ਕਾਨਫਰੰਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ| ਯਾਦ ਰਹੇ ਕਿ ਮਾਈਕਰੋਬਾਇਓਲੋਜੀ/ਬਾਇਓਟੈਕਨਾਲੋਜੀ ਵਿੱਚ ਵਿਭਿੰਨ ਰਾਜਾਂ ਤੋਂ 40 ਵਿਦਿਆਰਥੀਆਂ ਦੀ ਚੋਣ ਪੁਰਸਕਾਰ ਜੇਤੂਆਂ ਵਜੋਂ ਕੀਤੀ ਗਈ ਸੀ| ਕੁਮਾਰੀ ਪ੍ਰੀਤੀਮਾਨ ਕੌਰ ਨੇ ਆਪਣੀ ਐਮ.ਐਸ.ਸੀ. ਡਾ. ਸ਼ਿਵਾਨੀ ਸ਼ਰਮਾ ਦੀ ਨਿਗਰਾਨੀ ਹੇਠ ਪੂਰੀ ਕੀਤੀ | ਵਰਤਮਾਨ ਵਿੱਚ ਉਹ ਪੀ ਐਚ ਡੀ ਕਰ ਰਹੀ ਹੈ|

ਕੁਮਾਰੀ ਰੀਆ ਬਾਂਸਲ ਦੇ ਨਿਗਰਾਨ ਡਾ. ਪ੍ਰਤਿਭਾ ਵਿਆਸ ਹਨ | ਉਹ ਆਲੂ ਲਈ ਤਰਲ ਜੀਵਾਣੂੰ ਖਾਦ ਦੇ ਵਿਕਾਸ ’ਤੇ ਕਾਰਜ ਕਰ ਰਹੀ ਹੈ | ਇਸ ਤੋਂ ਪਹਿਲਾਂ ਕੁਮਾਰੀ ਬਾਂਸਲ ਨੂੰ ਭਾਰਤ ਸਰਕਾਰ ਵੱਲੋਂ ਪ੍ਰਾਈਮ ਮਿਨਿਸਟਰ ਫੈਲੋਸ਼ਿਪ ਨਾਲ ਵੀ ਸਨਮਾਨਿਆ ਜਾ ਚੁੱਕ ਹੈ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਡਾ. ਪੀ. ਕੇ. ਛੁਨੇਜਾ, ਡਾ. ਸੰਮੀ ਕਪੂਰ ਅਤੇ ਡਾ. ਗੁਰਵਿੰਦਰ ਸਿੰਘ ਕੋਚਰ ਨੇ ਵਿਦਿਆਰਥੀਆਂ ਨੂੰ ਉਨ•ਾਂ ਦੀਆਂ ਰਾਸਟਰੀ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ|

Facebook Comments

Trending