Connect with us

ਪੰਜਾਬੀ

ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਜਪਾਨੀ ਕਿਤਾਬ ਇਕੀਗਾਈ ਦਾ ਪੰਜਾਬੀ ਅਨੁਵਾਦ ਕੀਤਾ ਰਿਲੀਜ਼

Published

on

PAU The Vice Chancellor released the Punjabi translation of the Japanese book Ikigai
ਪੀ.ਏ.ਯੂ. ਵਿਚ ਹੋਏ ਇਕ ਸੰਖੇਪ ਸਮਾਰੋਹ ਵਿਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਪੰਜਾਬ ਰਾਜ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਊੱਘੇ ਅਰਥ ਸ਼ਾਸਤਰੀ ਡਾ. ਸੁਖਪਾਲ ਸਿੰਘ ਨੇ ਆਪਣੇ ਕਰ-ਕਮਲਾਂ ਨਾਲ ਸੰਸਾਰ ਪ੍ਰਸਿੱਧ ਜਪਾਨੀ ਕਿਤਾਬ ਇਕੀਗਾਈ ਦਾ ਪੰਜਾਬੀ ਅਨੁਵਾਦ ਲੋਕ ਅਰਪਣ ਕੀਤਾ| ਇਹ ਅਨੁਵਾਦ ਸੰਚਾਰ ਕੇਂਦਰ ਵਿਚ ਪੰਜਾਬੀ ਦੇ ਸੰਪਾਦਕ ਵਜੋਂ ਸੇਵਾ ਨਿਭਾ ਰਹੇ ਡਾ. ਜਗਵਿੰਦਰ ਜੋਧਾ ਨੇ ਕੀਤਾ ਹੈ|

ਵਾਈਸ ਚਾਂਸਲਰ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਬੀਤੇ ਸਮੇਂ ਤੋਂ ਸੰਸਾਰ ਦੀਆਂ ਪ੍ਰਸਿੱਧ ਕਿਤਾਬਾਂ ਨੂੰ ਸਥਾਨਕ ਭਾਸ਼ਾਵਾਂ ਵਿਚ ਅਨੁਵਾਦਨ ਦੀ ਰੁਚੀ ਵਧੀ ਹੈ ਅਤੇ ਇਹ ਸਥਾਨਕ ਪਾਠਕਾਂ ਲਈ ਚੰਗੀ ਗੱਲ ਹੈ| ਉਹਨਾਂ ਕਿਹਾ ਕਿ ਜਪਾਨ ਦੀ ਇਸ ਕਿਤਾਬ ਨੂੰ ਪੂਰੀ ਦੁਨੀਆਂ ਵਿਚ ਪੜ੍ਹਿਆ ਜਾ ਰਿਹਾ ਹੈ ਅਤੇ ਦੁਨੀਆਂ ਦੇ ਲੋਕ ਜੀਣ ਦੇ ਜਪਾਨੀ ਤਰੀਕਿਆਂ ਨੂੰ ਅਪਣਾ ਕੇ ਆਪਣੇ ਆਪ ਨੂੰ ਤਨਾਅ ਮੁਕਤ ਅਤੇ ਲੰਮੇਰੀ ਉਮਰ ਵਾਲਾ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ|

Facebook Comments

Trending