ਲੁਧਿਆਣਾ : PAU ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਾਲ 2023-24 ਲਈ ਯੂਨੀਵਰਸਟੀ ਦਾ ਫਸਲ ਕੈਲੰਡਰ ਕਿਸਾਨੀ ਸਮਾਜ ਨੂੰ ਅਰਪਿਤ ਕੀਤਾ | ਇਸ ਮੌਕੇ ਬੋਲਦਿਆਂ ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਹਰ ਮੁਹਾਜ਼ ਤੇ ਕਿਸਾਨੀ ਤੱਕ ਤਾਜ਼ਾ ਜਾਣਕਾਰੀ ਪਹੁੰਚਾਉਣ ਲਈ ਵਚਨਬੱਧ ਹੈ | ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਬਦਲਦੇ ਸਮੇਂ ਮੁਤਾਬਿਕ ਨਾ ਸਿਰਫ਼ ਨਵੀਆਂ ਸੰਚਾਰ ਤਕਨੀਕਾਂ ਨੂੰ ਅਪਨਾਇਆ ਹੈ ਬਲਕਿ ਸਮੇਂ ਦੀ ਮੰਗ ਮੁਤਾਬਿਕ ਆਪਣੀਆਂ ਪ੍ਰਕਾਸ਼ਨਾਵਾਂ ਦਾ ਪੱਧਰ ਵੀ ਉੱਚਾ ਚੁੱਕਿਆ ਹੈ |
ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਆਪਣੀਆਂ ਪ੍ਰਕਾਸ਼ਨਾਵਾਂ ਨੂੰ ਚਲੰਤ ਖੇਤੀ ਸਮੱਸਿਆਵਾਂ ਮੁਤਾਬਿਕ ਕਿਸਾਨਾਂ ਤੱਕ ਪਹੁੰਚਾਉਂਦੀ ਹੈ | ਹਰ ਮਹੀਨੇ ਪਸਾਰ ਰਸਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਛਪ ਕੇ ਕਿਸਾਨਾਂ ਤੱਕ ਪਹੁੰਚਦੇ ਹਨ | ਇਸ ਤੋਂ ਇਲਾਵਾ ਹਾੜੀ-ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ, ਵੱਖ-ਵੱਖ ਕਿੱਤਿਆਂ ਅਤੇ ਫ਼ਸਲਾਂ ਨਾਲ ਸੰਬੰਧਿਤ ਕਿਤਾਬਚੇ ਮੌਜੂਦਾ ਖੇਤੀ ਦੇ ਸਾਰੇ ਪੱਖਾਂ ਬਾਰੇ ਕਿਸਾਨੀ ਗਿਆਨ ਵਿੱਚ ਵਾਧਾ ਕਰਦੇ ਹਨ |