Connect with us

ਪੰਜਾਬੀ

ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਅੰਕੜਾ ਵਿਸਲੇਸਣ ਲੈਬ ਦਾ ਕੀਤਾ ਉਦਘਾਟਨ

Published

on

PAU The Vice Chancellor inaugurated the Statistical Analysis Lab
ਲੁਧਿਆਣਾ : ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਬੀਤੇ ਦਿਨੀਂ ਅਰਥ ਸਾਸਤਰ ਅਤੇ ਸਮਾਜ ਸਾਸਤਰ ਵਿਭਾਗ ਵਿੱਚ ਅੰਕੜਾ ਵਿਸਲੇਸਣ ਲੈਬ ਦਾ ਉਦਘਾਟਨ ਕੀਤਾ | ਨਵੀਂ ਸਥਾਪਿਤ ਲੈਬ ਵਿੱਚ ਨਿੱਜੀ ਕੰਪਿਊਟਰਾਂ ਅਤੇ ਅਤਿ ਵਿਕਸਿਤ ਅੰਕੜਾ ਸਾਫਟਵੇਅਰਾਂ ਨਾਲ ਲੈਸ ਹੈ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਭਾਗ ਵਿੱਚ ਲੈਬ ਸਥਾਪਿਤ ਕਰਨ ਦੀ ਸਲਾਘਾ ਕੀਤੀ ਉਨ੍ਹਾਂ ਨੇ ਖੇਤੀਬਾੜੀ ਵਿੱਚ ਡੇਟਾਬੇਸ ਵਿੱਚ ਵਿਸਾਲਤਾ ਅਤੇ ਵਿਭਿੰਨਤਾ ਦਾ ਜ਼ਿਕਰ ਕੀਤਾ ਅਤੇ ਖੇਤੀਬਾੜੀ ਦੀ ਸਥਿਰਤਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਵਧੇਰੇ ਪ੍ਰਭਾਵਸਾਲੀ ਨੀਤੀਆਂ ਬਣਾਉਣ ਲਈ ਅਜਿਹੇ ਡੇਟਾ ਸਰੋਤਾਂ ਦੀ ਵਰਤੋਂ ਕਰਨ ਅਤੇ ਉਹਨਾਂ ਦਾ ਵਧੇਰੇ ਵਿਆਪਕ ਵਿਸਲੇਸਣ ਕਰਨ ਦੀ ਜਰੂਰਤ ਜਾਹਰ ਕੀਤੀ |
ਉਨ੍ਹਾਂ ਵਿਭਾਗ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ Tਡਾਟਾ ਵਿਸਲੇਸਣ ਲੈਬT ਦੀ ਵਧੀਆ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ
ਡਾ. ਸੰਮੀ ਕਪੂਰ, ਰਜਿਸਟਰਾਰ ਨੇ ਜੋਰ ਦੇ ਕੇ ਕਿਹਾ ਕਿ ਲੈਬ ਦੀ ਸਥਾਪਨਾ ਸਮੇਂ ਦੀ ਲੋੜ ਹੈ ਖੇਤੀਬਾੜੀ ਵਿੱਚ ਸਮਾਜਿਕ ਵਿਗਿਆਨ ਨਾਲ ਸਬੰਧਤ ਮੁੱਦੇ ਗੁੰਝਲਦਾਰ ਹਨ ਅਤੇ ਮਜਬੂਤ ਵਿਸਲੇਸਣ ਸਮਰੱਥਾ ਵਿਕਸਿਤ ਦੀ ਲੋੜ ਹੈ  |
ਵਿਭਾਗ ਦੇ ਮੁਖੀ ਡਾ. ਕਮਲ ਵੱਤਾ ਨੇ ਦੱਸਿਆ ਕਿ ਇਹ ਲੈਬ ਅਰਥ ਸਾਸਤਰ ਅਤੇ ਸਮਾਜਿਕ ਵਿਗਿਆਨ ਵਿਭਾਗ ਦੀ ਫੈਕਲਟੀ ਅਤੇ ਵਿਦਿਆਰਥੀਆਂ ਦੀ ਅੰਕੜਾ ਵਿਸਲੇਸਣ ਸਮਰੱਥਾ ਨੂੰ ਮਜਬੂਤ ਕਰਨ ਵਿੱਚ ਮਦਦ ਕਰੇਗੀ ਨਾਲ ਹੀ ਵਿਭਾਗ ਡਾਟਾ ਵਿਸਲੇਸਣ ਲਈ ਨਵੇਂ ਕੋਰਸ ਅਤੇ ਮਾਡਿਊਲ ਵੀ ਵਿਕਸਤ ਕਰੇਗਾ |

Facebook Comments

Trending