Connect with us

ਪੰਜਾਬ ਨਿਊਜ਼

ਪੀ.ਏ.ਯੂ. ਦੇ ਸਬਜ਼ੀ ਵਿਗਿਆਨੀ ਨੂੰ ਖੋਜ ਬਾਰੇ ਕਹਾਣੀ ਲਿਖਣ ਲਈ ਮਿਲਿਆ ਰਾਸ਼ਟਰੀ ਇਨਾਮ

Published

on

PAU The vegetable scientist received the National Award for writing a story about the research

ਲੁਧਿਆਣਾ : ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਹੀਰਾ ਸਿੰਘ ਨੂੰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਉਨ੍ਹਾਂ ਦੇ ਪੀ ਐਚ ਡੀ ਥੀਸਿਸ ਦੇ ਅਧਾਰ ’ਤੇ ਸਰਵੋਤਮ ਵਿਗਿਆਨਕ ਕਹਾਣੀ ਲਿਖਣ ਲਈ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ | ਇਸ ਐਵਾਰਡ ਵਿੱਚ ਇੱਕ ਲੱਖ ਰੁਪਏ ਦੀ ਨਕਦ ਰਾਸੀ ਦਿੱਤੀ ਜਾਵੇਗੀ | ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ 2300 ਖੋਜੀਆਂ ਨੇ ਹਿੱਸਾ ਲਿਆ |

ਇਸ ਮੁਕਾਬਲੇ ਦੀਆਂ ਸ਼ਰਤਾਂ ਅਨੁਸਾਰ ਪ੍ਰਤੀਯੋਗੀਆਂ ਨੇ ਆਪਣਾ ਪੂਰਾ ਪੀਐਚਡੀ ਖੋਜ ਕਾਰਜ ਇੱਕ ਆਮ ਆਦਮੀ ਦੀ ਭਾਸਾ ਵਿੱਚ ਵਿਗਿਆਨਕ ਕਹਾਣੀ ਦੇ ਰੂਪ ਵਿੱਚ ਲਿਖਣਾ ਸੀ| ਡਾ. ਹੀਰਾ ਨੇ ਆਈਸੀਏਆਰ-ਭਾਰਤੀ ਖੇਤੀ ਖੋਜ ਸੰਸਥਾਨ, ਨਵੀਂ ਦਿੱਲੀ ਤੋਂ ਆਪਣੀ ਪੀਐਚਡੀ ਦੀ ਡਿਗਰੀ ਹਾਸਲ ਕੀਤੀ ਹੈ | ਉਹਨਾਂ ਨੇ ਪਿਆਜ਼ ਦੀ ਬਰੀਡਿੰਗ ਅਤੇ ਬਾਇਓਟੈਕਨਾਲੋਜੀ ’ਤੇ ਆਪਣਾ ਖੋਜ ਕਾਰਜ ਕੀਤਾ ਹੈ|

Facebook Comments

Trending