Connect with us

ਪੰਜਾਬੀ

ਪੀ.ਏ.ਯੂ. ਦੇ ਵਿਦਿਆਰਥੀ ਨੇ ਜਿੱਤਿਆ ਖੋਜ ਕਾਰਜ ਲਈ ਰਾਸ਼ਟਰੀ ਪੁਰਸਕਾਰ

Published

on

PAU The student won the National Award for research work
ਲੁਧਿਆਣਾ : ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿੱਚ ਐੱਮ.ਟੈੱਕ. ਦੀ ਵਿਦਿਆਰਥਣ ਇੰਜ. ਮਹਿਮਾ ਸ਼ਰਮਾ ਨੇ ਐੱਮ ਟੈੱਕ ਲਈ ਸਰਵੋਤਮ “ਆਈ.ਐਸ.ਟੀ.ਈ. ਰਾਸ਼ਟਰੀ ਪੁਰਸਕਾਰ ਜਿੱਤਿਆ ਹੈ। ਇਸ ਥੀਸਿਸ ਦਾ ਸਿਰਲੇਖ ਨਹਿਰ ਦੇ ਪਾਣੀ ਨਾਲ ਨਕਲੀ ਰੀਚਾਰਜ ਦੀ ਪੈਮਾਇਸ਼ ਬਾਰੇ ਸੀ । ਇਸ ਪੁਰਸਕਾਰ ਵਿੱਚ ਨਕਦ ਇਨਾਮ, ਇੱਕ ਮੈਡਲ ਅਤੇ ਇੱਕ ਪ੍ਰਸੰਸਾ ਪੱਤਰ ਸਾਮਲ ਹੈ।
ਡਾ ਐਚ ਐਸ ਸਿੱਧੂ, ਡੀਨ, ਕਾਲਜ ਆਫ ਐਗਰੀਕਲਚਰਲ ਇੰਜਨੀਅਰਿੰਗ ਐਂਡ ਤਕਨਾਲੋਜੀ, ਡਾ. ਪੀ ਕੇ ਛੁਨੇਜਾ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ ਅਤੇ ਡਾ: ਰਾਕੇਸ ਸਾਰਦਾ, ਮੁਖੀ, ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

Facebook Comments

Trending