Connect with us

ਪੰਜਾਬੀ

ਪੀ.ਏ.ਯੂ. ਦੀ ਵਿਦਿਆਰਥਣ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਫੈਲੋਸ਼ਿਪ ਹੋਈ ਹਾਸਲ 

Published

on

PAU The student received a fellowship from an American university

ਲੁਧਿਆਣਾ  : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਐੱਮ ਐੱਸ ਸੀ ਕਮਿਸਟਰੀ ਦੀ ਵਿਦਿਆਰਥਣ ਕੁਮਾਰੀ ਹਰਮਿਲਨ ਕੌਰ ਨੂੰ ਅਮਰੀਕਾ ਦੀ ਦੱਖਣੀ ਕੈਰੋਲੀਨਾ ਰਾਜ, ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਪੀ.ਐੱਚ.ਡੀ. ਕਰਨ ਲਈ ਫੈਲੋਸ਼ਿਪ ਹਾਸਲ ਹੋਈ ਹੈ | ਇਸ ਫੈਲੋਸ਼ਿਪ ਵਿੱਚ 28,000 ਅਮਰੀਕੀ ਡਾਲਰ ਸਲਾਨਾ ਦੀ ਅਧਿਆਪਨ ਅਸਿਸਟੈਂਟਸ਼ਿਪ ਪ੍ਰਾਪਤ ਕਰਨ ਤੋਂ ਇਲਾਵਾ ਖੋਜ ਕਰਨ ਦੇ ਮੌਕੇ ਵੀ ਹੋਣਗੇ|

ਕੁਮਾਰੀ ਹਰਮਿਲਨ ਕੌਰ ਨੇ ਆਪਣੇ ਮਾਸਟਰ ਦੇ ਖੋਜ ਕਾਰਜ ਸਮੇਂ ਅੰਤਰਰਾਸਟਰੀ ਖੋਜ ਪੱਤਰ ਅਤੇ ਪੁਸਤਕ ਅਧਿਆਇ ਪ੍ਰਕਾਸ਼ਿਤ ਕਰਵਾਏ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ ਡਾ. ਪਰਦੀਪ ਕੁਮਾਰ ਛੁਨੇਜਾ, ਡੀਨ, ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ ਡਾ. ਸੰਮੀ ਕਪੂਰ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ|

Facebook Comments

Trending