ਲੁਧਿਆਣਾ : ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਵਿੱਚ ਪੀ ਐੱਚ ਡੀ ਦੇ ਖੋਜਾਰਥੀ ਸ੍ਰੀ ਗੁਰਕੀਰਤ ਸਿੰਘ ਸੇਖੋਂ ਨੇ ਨੈਸਨਲ ਟੈਸਟਿੰਗ ਏਜੰਸੀ ਦੁਆਰਾ ਕਰਵਾਏ ਗਏ ਮੁਕਾਬਲੇ ਦੀ ਪ੍ਰੀਖਿਆ ਵਿੱਚ ਜੂਨੀਅਰ ਰਿਸਰਚ ਫੈਲੋਸ਼ਿਪ ਪ੍ਰਾਪਤ ਕੀਤੀ .ਉਸ ਨੇ ਜੂਨ 2022 ਵਿੱਚ ਹੋਈ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 128ਵਾਂ ਸਥਾਨ ਪ੍ਰਾਪਤ ਕੀਤਾ ਹੈ| ਇਸ ਫੈਲੋਸ਼ਿਪ ਵਿੱਚ 31,000 ਰੁਪਏ ਵਜ਼ੀਫੇ ਤੋਂ ਇਲਾਵਾ 4,000 ਰਿਹਾਇਸ਼ ਖਰਚਾ ਪ੍ਰਤੀ ਮਹੀਨਾ ਅਤੇ 20,000 ਰੁਪਏ ਪ੍ਰਤੀ ਸਾਲ ਫੁਟਕਲ ਖਰਚਿਆਂ ਲਈ ਇਮਦਾਦ ਮਿਲਦੀ ਹੈ |
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡਾ. ਸੰਦੀਪ ਬੈਂਸ, ਡੀਨ ਪੋਸਟ ਗ੍ਰੈਜੂਏਟ ਸਟੱਡੀਜ, ਡਾ: ਸੰਮੀ ਕਪੂਰ ਡੀਨ ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ਼ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਮੁਖੀ ਜੁਆਲੋਜੀ ਵਿਭਾਗ ਡਾ. ਨੀਨਾ ਸਿੰਗਲਾ, ਜੁਆਲੋਜੀ ਮਾਹਿਰ ਡਾ. ਤੇਜਦੀਪ ਕੌਰ ਕਲੇਰ ਅਤੇ ਸਹਿਯੋਗੀ ਪ੍ਰੋਫੈਸਰ ਡਾ. ਰਣਦੀਪ ਕੌਰ ਔਲਖ ਨੇ ਵਿਦਿਆਰਥੀ ਨੂੰ ਉਸਦੀ ਪ੍ਰਾਪਤੀ ’ਤੇ ਵਧਾਈ ਦਿੱਤੀ|