ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਨੂੰ ਅਕਾਦਮਿਕ ਅਤੇ ਖੋਜ ਸਾਂਝ ਪ੍ਰੋਮਸ਼ਨ ਯੋਜਨਾ ਪ੍ਰੋਜੈਕਟ ਨਾਲ ਨਿਵਾਜਿਆ ਗਿਆ ਹੈ | ਇਸ ਪ੍ਰੋਜੈਕਟ ਦੀ ਕੁੱਲ ਰਾਸ਼ੀ 69.57 ਲੱਖ ਰੁਪਏ ਹੋਵੇਗੀ| ਇਸੇ ਪ੍ਰੋਜੈਕਟ ਤਹਿਤ ਭਾਰਤ ਦੀਆਂ ਉੱਚ ਸੰਸਥਾਵਾਂ ਨੂੰ ਦੁਨੀਆਂ ਦੇ ਸਿਖਰਲੇ ਸੰਸਥਾਨਾਂ ਨਾਲ ਸਾਂਝ ਬਨਾਉਣ ਦਾ ਮੌਕਾ ਮਿਲਦਾ ਹੈ| ਯੋਜਨਾ ਅਨੁਸਾਰ ਅੰਤਰਰਾਸ਼ਟਰੀ ਸਿਖਲਾਈ ਪ੍ਰਾਪਤ ਵਿਗਿਆਨੀਆਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਲਈ ਭਾਰਤੀ ਸੰਸਥਾਵਾਂ ਵਿਚ ਬੁਲਾਇਆ ਜਾਂਦਾ ਹੈ|

ਇਹ ਪ੍ਰੋਜੈਕਟ ਪੀ.ਏ.ਯੂ. ਅਤੇ ਆਸਟਰੇਲੀਆਂ ਦੀ ਯੂਨੀਵਰਸਿਟੀ ਆਫ ਸਿਡਨੀ ਵਿਚਕਾਰ ਸਾਂਝ ਦਾ ਕੰਮ ਕਰੇਗਾ ਜਿਸਦਾ ਮੁੱਖ ਨਿਸ਼ਾਨਾ ਜੀਨ ਸੰਪਾਦਨ ਵਰਗੀਆਂ ਨਵੀਆਂ ਤਕਨੀਕਾਂ ਅਪਣਾ ਕੇ ਕਣਕ ਦੇ ਝਾੜ ਵਿਚ ਵਾਧੇ ਦੇ ਨਾਲ-ਨਾਲ ਦਾਣਿਆਂ ਦੇ ਅਕਾਰ ਅਤੇ ਕਣਕ ਵਿਚ ਕੁੰਗੀਆਂ ਨਾਲ ਲੜਨ ਦੀ ਸਮਰੱਥਾ ਦਾ ਵਿਕਾਸ ਕਰਨਾ ਹੋਵਗਾ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪ੍ਰੋਜੈਕਟ ਨਾਲ ਜੁੜੀ ਸਮੁੱਚੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਬਿਹਤਰ ਸਿੱਟਿਆਂ ਦੀ ਆਸ ਪ੍ਰਗਟਾਈ|