ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਪ੍ਰਭਜੋਤ ਕੌਰ ਨੂੰ ਇਕ ਕੌਮਾਂਤਰੀ ਕਾਨਫਰੰਸ ਦੇ ਪੋਸਟਰ ਬਨਾਉਣ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਹੋਇਆ ਹੈ| ਇਹ ਕਾਨਫਰੰਸ ਖਰ੍ਹਵੇਂ ਅਨਾਜਾਂ ਰਾਹੀਂ ਪੋਸ਼ਣ ਅਤੇ ਆਰਥਿਕ ਸੁਰੱਖਿਆ ਬਾਰੇ ਕੁੰਡਲੀ ਵਿਖੇ ਕਰਵਾਈ ਗਈ ਸੀ| ਇਸ ਵਿਚ ਕੁਮਾਰੀ ਪ੍ਰਭਜੋਤ ਨੇ ਗਲੂਟਨ ਮੁਕਤ ਰੋਟੀਆਂ ਬਨਾਉਣ ਦੇ ਜਵੀ ਅਤੇ ਰਾਗੀ ਦੇ ਮਿਸ਼ਰਣ ਬਾਰੇ ਆਪਣਾ ਖੋਜ ਕਾਰਜ ਪੇਸ਼ ਕੀਤਾ|

ਪ੍ਰਭਜੋਤ ਕੌਰ ਦੇ ਖੋਜ ਨਿਗਰਾਨ ਭੋਜਨ ਵਿਗਿਆਨ ਵਿਭਾਗ ਦੇ ਡਾ. ਕਮਲਜੀਤ ਕੌਰ ਹਨ ਅਤੇ ਉਸਦੀ ਖੋਜ ਦਾ ਉਦੇਸ਼ ਰਾਗੀ ਅਤੇ ਜਵੀ ਨੂੰ ਗਲੂਟਨ ਮੁਕਤ ਅਨਾਜ ਵਜੋਂ ਸਾਹਮਣੇ ਲਿਆਉਣ ਅਤੇ ਇਹਨਾਂ ਦੀ ਰੋਟੀ ਬਨਾਉਣ ਦੀ ਵਿਧੀ ਵਿਕਸਤ ਕਰਨ ਨਾਲ ਜੁੜਿਆ ਹੋਇਆ ਹੈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ.ਕੇ. ਛੁਨੇਜਾ ਨੇ ਕੁਮਾਰੀ ਪ੍ਰਭਜੋਤ ਕੌਰ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ|