Connect with us

ਪੰਜਾਬੀ

ਪੀ.ਏ.ਯੂ. ਦੇ ਪ੍ਰੋਫੈਸਰ ਨੂੰ ਥਾਈਲੈਂਡ ਵਿੱਚ ਚਾਂਦੀ ਦੇ ਤਮਗੇ ਨਾਲ ਕੀਤਾ ਸਨਮਾਨਿਤ

Published

on

PAU The professor was awarded a silver medal in Thailand

ਲੁਧਿਆਣਾ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਿੱਚ ਫ਼ਲਾਂ ਦੇ ਕੀੜਿਆਂ ਦੇ ਵਿਸ਼ੇਸ਼ਗ ਡਾ. ਸਨਦੀਪ ਸਿੰਘ ਨੂੰ ਮੌਖਿਕ ਪੇਪਰ ਪੇਸ਼ਕਾਰੀ ਲਈ ਸਰਵੋਤਮ ਪੁਰਸਕਾਰ ਤਹਿਤ ਚਾਂਦੀ ਦੇ ਤਮਗੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਡਾ. ਸਨਦੀਪ ਸਿੰਘ ਨੂੰ ਬੀਤੇ ਦਿਨੀਂ ਥਾਈਲੈਂਡ ਵਿਖੇ ਪ੍ਰਿੰਸ ਆਫ ਸੋਂਗਖਲਾਂ ਯੂਨੀਵਰਸਿਟੀ, ਹਾਤ ਯੇਈ ਕੈਂਪਸ ਵਿਖੇ ਹੋਈ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਲੀਚੀ ਦੇ ਕੀੜੇ ਦੀ ਰੋਕਥਾਮ ਬਾਰੇ ਆਪਣਾ ਪੇਪਰ ਪੇਸ਼ ਕੀਤਾ।

ਡਾ. ਸਨਦੀਪ ਸਿੰਘ ਨੂੰ ਉਪਰੋਕਤ ਯੂਨੀਵਰਸਿਟੀ ਨੇ ਮਹਿਮਾਨ ਪ੍ਰੋਫੈਸਰ ਵਜੋਂ ਫਲਾਂ ਦੀਆਂ ਮੱਖੀਆਂ ਸੰਬੰਧੀ ਖੋਜ ਕਾਰਜ ਲਈ ਸੱਦਾ ਦਿੱਤਾ ਸੀ | ਉਹਨਾਂ ਨੇ ਇਸ ਦੌਰਾਨ ਫਲਦਾਰ ਫ਼ਸਲਾਂ ਦੇ ਕੀੜੇ-ਮਕੌੜੇ ਰੋਕਣ ਦੀਆਂ ਖੋਜਾਂ ਬਾਰੇ ਮੁੱਖ ਭਾਸ਼ਣ ਵੀ ਦਿੱਤਾ। ਨਾਲ ਹੀ ਡਾ. ਸਨਦੀਪ ਸਿੰਘ ਨੇ ਦੱਖਣੀ ਖੇਤੀਬਾੜੀ ਮੇਲੇ ਵਿੱਚ ਮਾਹਿਰ ਵਜੋਂ ਹਿੱਸਾ ਲਿਆ ਅਤੇ ਵਿਦਿਆਰਥੀਆਂ ਅਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਹਨਾਂ ਨੇ ਥਾਈਲੈਂਡ ਦੀਆਂ ਪੰਜ ਯੂਨੀਵਰਸਿਟੀਆਂ ਦੇ ਮਾਹਿਰਾਂ ਨਾਲ ਮਿਲ ਕੇ ਕਿਸਾਨਾਂ ਦੇ ਸਿਖਲਾਈ ਕੈਂਪ ਵਿੱਚ ਹਿੱਸਾ ਲਿਆ।

Facebook Comments

Trending