ਪੀ.ਏ.ਯੂ. ਦੇ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਵਿਚ ਐੱਮ ਐੱਸ ਸੀ ਦੀ ਵਿਦਿਆਰਥਣ ਕੁਮਾਰੀ ਉਲਕਾ ਪੰਤ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਦਿੱਤੀ ਜਾਣ ਵਾਲੀ ਖੋਜ ਫੈਲੋਸ਼ਿਪ ਲਈ ਲਏ ਜਾਣ ਵਾਲੇ ਇਮਤਿਹਾਨ ਵਿਚ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ| ਇਹ ਇਮਤਿਹਾਨ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਿਆ ਗਿਆ ਅਤੇ ਜੂਨੀਅਰ ਅਤੇ ਸੀਨੀਅਰ ਖੋਜਾਰਥੀਆਂ ਦੀ ਫੈਲੋਸ਼ਿਪ ਲਈ ਦਾਖਲਾ ਪ੍ਰੀਖਿਆ ਇਸ ਇਮਤਿਹਾਨ ਨੂੰ ਗਿਣਿਆ ਜਾਂਦਾ ਹੈ|
ਇਸ ਇਮਤਿਹਾਨ ਨੂੰ ਪਾਸ ਕਰਨ ਤੋਂ ਬਾਅਦ ਕੁਮਾਰੀ ਉਲਕਾ ਪੰਤ ਪਹਿਲੇ ਦੋ ਸਾਲ ਜੂਨੀਅਰ ਖੋਜ ਫੈਲੋਸ਼ਿਪ ਵਜੋਂ 31,000 ਰੁਪਏ ਮਾਸਕ ਅਤੇ ਤੀਸਰੇ ਸਾਲ 35,000 ਰੁਪਏ ਪ੍ਰਤੀ ਮਹੀਨਾ ਫੈਲੋਸ਼ਿਪ ਮਿਲੇਗੀ| ਇਸ ਤੋਂ ਇਲਾਵਾ ਫੁਟਕਲ ਖਰਚਿਆਂ ਲਈ 10,000 ਰੁਪਏ ਸਲਾਨਾ ਵੀ ਵਿਦਿਆਰਥਣ ਨੂੰ ਦਿੱਤੇ ਜਾਣਗੇ| ਵਿਭਾਗ ਦੀ ਇਕ ਹੋਰ ਵਿਦਿਆਰਥਣ ਕੁਮਾਰੀ ਪ੍ਰਤਿਭਾ ਸ਼ਰਮਾ ਨੇ ਪੰਜਵੇਂ ਰੈਂਕ ਨਾਲ ਇਸੇ ਇਮਤਿਹਾਨ ਨੂੰ ਪਾਸ ਕੀਤਾ|