Connect with us

ਪੰਜਾਬੀ

ਪੀ.ਏ.ਯੂ. ਮਾਹਿਰਾਂ ਨੇ ਪਿੰਡਾਂ ਵਿੱਚ ਜਾ ਕੇ ਵਾਤਾਵਰਨ ਸੰਬੰਧੀ ਜਾਗਰੂਕਤਾ ਫੈਲਾਈ

Published

on

PAU The experts went to the villages and spread environmental awareness

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ ਵੂਮੈਨ ਇਨ ਐਗਰੀਕਲਚਰ ਅਧੀਨ ਪਿੰਡ ਜੰਡਿਆਲੀ ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ| ਪ੍ਰੋਜੈਕਟ ਅਧੀਨ ਕੰਮ ਕਰ ਰਹੀ ਟੀਮ ਨੇ ਨਿਊਟਰੀ-ਸਮਾਰਟ ਪਿੰਡ ਪ੍ਰੋਗਰਾਮ ਤਹਿਤ ਗੋਦ ਲਏ ਪਰਿਵਾਰਾਂ ਦਾ ਦੌਰਾ ਕਰਕੇ ਪਰਿਵਾਰਾਂ ਵੱਲੋਂ ਉਗਾਏ ਪੌਸਟਿਕ ਬਾਗਾਂ ਦੀ ਨਿਗਰਾਨੀ ਕੀਤੀ|

ਇਸ ਮੌਕੇ ਪਰਿਵਾਰਾਂ ਨੂੰ ਸਬਜੀਆਂ ਦੇ ਬੀਜ ਅਤੇ ਪੌਦੇ ਵੀ ਦਿੱਤੇ ਗਏ| ਇਸ ਤੋਂ ਇਲਾਵਾ ਡਾ. ਰਿਤੂ ਮਿੱਤਲ ਗੁਪਤਾ ਨੇ ਘਰੇਲੂ ਪੌਸ਼ਟਿਕ ਬਗੀਚੀ ਦੇ ਵਧੀਆ ਪ੍ਰਬੰਧਨ ਲਈ ਨੁਕਤੇ ਸਾਂਝੇ ਕੀਤੇ| ਉਨ੍ਹਾਂ ਕਿਹਾ ਕਿ ਕਿਉਂਕਿ ਵਿਸਵ ਵਾਤਾਵਰਣ ਦਿਵਸ ਲਈ ਹਰੇਕ ਪਰਿਵਾਰ ਨੂੰ ਬਿਹਤਰ ਸਿਹਤ ਅਤੇ ਵਾਤਾਵਰਣ ਲਈ ਫਲਾਂ ਦੇ ਪੌਦੇ ਉਗਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ| ਮਾਹਿਰਾਂ ਵੱਲੋਂ ਗੋਦ ਲਏ ਸਾਰੇ ਘਰਾਂ ਦੇ ਪੀਣ ਯੋਗ ਪਾਣੀ ਦੀ ਜਾਂਚ ਕੀਤੀ ਗਈ |ਇਸ ਮੌਕੇ ਤੀਹ ਕਿਸਾਨ ਪਰਿਵਾਰਾਂ ਦਾ ਦੌਰਾ ਕੀਤਾ ਗਿਆ|

Facebook Comments

Trending