ਪੰਜਾਬੀ
ਪੀ ਏ ਯੂ ਦੇ ਵਿਦਿਆਰਥੀ ਵਿਦਿਅਕ ਯਾਤਰਾ ਲਈ ਗਏ
Published
2 years agoon

ਲੁਧਿਆਣਾ : ਪੀ ਏ ਯੂ ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਨੇ ਐਮ.ਬੀ.ਏ./ਐਮ.ਬੀ.ਏ. (ਖੇਤੀਬਾੜੀ) ਅਤੇ ਪੀ.ਐਚ.ਡੀ ਦੇ ਵਿਦਿਆਰਥੀਆਂ ਲਈ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਸੁਧਾਰ ਅਤੇ ਮੇਹਦੀਆਣਾ ਸਾਹਿਬ ਦੀ ਇੱਕ ਰੋਜ਼ਾ ਵਿਦਿਅਕ ਯਾਤਰਾ ਦਾ ਆਯੋਜਨ ਕੀਤਾ।

ਉਹਨਾਂ ਨੂੰ ਸੁਰੱਖਿਅਤ ਖੇਤੀ, ਕਿਰਾਏ ਤੇ ਮਸੀਨਰੀ ਚਲਾਉਣ, ਫੁੱਲਾਂ ਦੇ ਬੀਜ ਉਤਪਾਦਨ, ਸੂਰਜੀ ਊਰਜਾ ਉਤਪਾਦਨ ਅਤੇ ਸਹਿਕਾਰੀ ਸਭਾਵਾਂ ਦੇ ਕੰਮਕਾਜ ਦੇ ਅੰਦਰੂਨੀ ਭਾਗਾਂ ਨਾਲ ਜਾਣੂੰ ਕਰਾਇਆ ਗਿਆ। ਇਸ ਯਾਤਰਾ ਵਿਚ 65 ਵਿਦਿਆਰਥੀ ਅਤੇ ਅਧਿਆਪਕ ਸ਼ਾਮਿਲ ਸਨ। ਸਾਰੇ ਵਿਦਿਆਰਥੀਆਂ ਨੇ ਗਿੱਲ ਫਾਰਮ ਪਿੰਡ ਸੁਧਾਰ ਦਾ ਦੌਰਾ ਕੀਤਾ। ਉੱਥੇ ਸ. ਚਰਨਜੀਤ ਸਿੰਘ ਗਿੱਲ ਨੇ ਸੋਲਰ ਮੋਟਰਾਂ ਦੀ ਵਰਤੋਂ ਅਤੇ ਪਿੰਡ ਦੀ ਸਹਿਕਾਰੀ ਸਭਾ ਦੇ ਕੰਮਕਾਜ ਬਾਰੇ ਦੱਸਿਆ।

ਵਿਦਿਆਰਥੀਆਂ ਨੇ ਫੁੱਲਾਂ ਦੇ ਬੀਜ ਉਤਪਾਦਨ ਦੀ ਕਾਰੋਬਾਰੀ ਯੋਜਨਾ ਬਾਰੇ ਜਾਣਕਾਰੀ ਲਈ। ਨਾਲ ਹੀ ਵਿਦਿਆਰਥੀਆਂ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਰਾਵਾਂ ਬਾਰੇ ਜਾਣਿਆ । ਉਹਨਾਂ ਨੇ ਪਿੰਡ ਦੇਹੜਕਾ ਵਿਖੇ ਪੈਦਲ ਯਾਤਰਾ ਕੀਤੀ।ਇਸ ਤੋਂ ਬਾਅਦ ਵਿਦਿਆਰਥੀ ਮੇਹਦੀਆਣਾ ਸਾਹਿਬ ਗੁਰਦੁਆਰੇ ਗਏ ਅਤੇ ਉਥੇ ਲੰਗਰ ਛਕਿਆ। ਗੁਰਦੁਆਰਾ ਸਾਹਿਬ ਨੇ ਸਿੱਖ ਧਰਮ ਦੀਆਂ ਸਾਰੀਆਂ ਇਤਿਹਾਸਕ ਘਟਨਾਵਾਂ ਦੀ ਝਲਕ ਦਿਖਾਈ।

ਸ਼ਾਮ ਨੂੰ ਵਿਦਿਆਰਥੀਆਂ ਨੇ ਹਵੇਲੀ, ਮੁੱਲਾਂਪੁਰ ਵਿਖੇ ਐਮਬੀਏ ਦੀ ਸਾਬਕਾ ਵਿਦਿਆਰਥੀ ਸ੍ਰੀਮਤੀ ਕੋਮਲ ਚੋਪੜਾ ਦੁਆਰਾ ਸਪਾਂਸਰ ਕੀਤੀ ਰਿਫਰੈਸ਼ਮੈਂਟ ਦਾ ਆਨੰਦ ਮਾਣਿਆ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਡਿਜੀਟਲ ਮਾਰਕੀਟਿੰਗ, ਸੰਭਾਵਨਾ ਅਤੇ ਮਹੱਤਤਾ ਬਾਰੇ ਵੀ ਚਰਚਾ ਕੀਤੀ। ਜਾਣ-ਪਛਾਣ ਅਤੇ ਟੂਰ ਦਾ ਆਨੰਦ ਲੈਣ ਤੋਂ ਬਾਅਦ, ਸਾਰੇ ਵਾਪਸ ਯੂਨੀਵਰਸਿਟੀ ਪਰਤ ਗਏ।
Facebook Comments
Advertisement
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ