Connect with us

ਖੇਤੀਬਾੜੀ

ਪੀ ਏ ਯੂ ਨੇ ਮਿੱਟੀ ਨੂੰ ਹਾਨੀਕਾਰਕ ਉੱਲੀਆਂ ਤੋਂ ਰਹਿਤ ਕਰਨ ਵਾਲੇ ਬਿਜਲਈ ਯੰਤਰ ਦੇ ਪਸਾਰ ਲਈ ਕੀਤੀ ਸੰਧੀ 

Published

on

PAU signs agreement for expansion of electric device to rid soil of harmful fungi

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਅੱਜ ਐੱਮ.  ਸ਼ਿਵੇਨ ਇੰਡਸਟਰੀਜ਼, ਜਨਤਾ ਨਗਰ, ਲੁਧਿਆਣਾ ਨਾਲ ਇਕ ਸੰਧੀ ਤੇ ਦਸਤਖ਼ਤ ਕੀਤੇ । ਮਿੱਟੀ ਨੂੰ ਹਾਨੀਕਾਰਕ ਉੱਲੀਆਂ ਤੋਂ ਰਹਿਤ ਕਰਨ ਵਾਲੇ ਬਿਜਲਈ ਯੰਤਰ ਦੇ ਵਪਾਰੀਕਰਨ ਲਈ ਪੀ ਏ ਯੂ ਵੱਲੋੋਂ  ਡਾ: ਅਜਮੇਰ ਸਿੰਘ ਢੱਟ, ਖੋਜ ਨਿਰਦੇਸ਼ਕ ਅਤੇ ਸ਼੍ਰੀ ਸਮੀਪ ਸਿੰਗਲਾ, ਪ੍ਰੋਪਰਾਈਟਰ, ਨੇ ਇਸ ਸੰਧੀ ‘ਤੇ ਹਸਤਾਖਰ ਕੀਤੇ।

ਡਾ: ਪੀ.ਪੀ.ਐਸ.  ਪੰਨੂ, ਐਡੀਸ਼ਨਲ ਡਾਇਰੈਕਟਰ ਖੋਜ-ਕਮ-ਮੁਖੀ ਪਲਾਂਟ ਪੈਥੋਲੋਜੀ ਵਿਭਾਗ ਨੇ ਡਾ: ਸੰਦੀਪ ਜੈਨ, ਸਹਾਇਕ ਪ੍ਰੋਫੈਸਰ ਅਤੇ ਡਾ: ਰੀਤੂ ਰਾਣੀ, ਪਲਾਂਟ ਪੈਥੋਲੋਜਿਸਟ, ਪਲਾਂਟ ਪੈਥੋਲੋਜੀ ਵਿਭਾਗ ਨੂੰ ਤਕਨਾਲੋਜੀ ਦੇ ਵਪਾਰੀਕਰਨ ਲਈ ਵਧਾਈ ਦਿੱਤੀ।  ਉਨ੍ਹਾਂ ਦੱਸਿਆ ਕਿ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਪੌਦਿਆਂ ਦੀਆਂ ਬਿਮਾਰੀਆਂ ਕਈ ਫ਼ਸਲਾਂ ਵਿੱਚ ਗੰਭੀਰ ਸਮੱਸਿਆਵਾਂ ਹਨ।  ਇਸ ਤਰ੍ਹਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਇਹ ਤਕਨੀਕ ਲਾਭਕਾਰੀ ਸਿੱਧ ਹੋਵੇਗੀ

ਇਸ ਤਕਨੀਕ ਦੇ ਖੋਜੀ ਡਾ: ਸੰਦੀਪ ਜੈਨ ਨੇ ਦੱਸਿਆ ਕਿ ਪੋਲੀਹਾਊਸ ਜਾਂ ਨੈੱਟਹਾਊਸ ਵਰਗੇ ਸੁਰੱਖਿਅਤ ਢਾਂਚੇ ਵਿੱਚ ਪੌਦਿਆਂ ਦੀਆਂ ਬਿਮਾਰੀਆਂ ਦੀ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ ਅਤੇ ਕਦੇ-ਕਦਾਈਂ ਫ਼ਸਲਾਂ ਦੀ ਪੂਰੀ ਤਰ੍ਹਾਂ ਤਬਾਹੀ ਦਾ ਕਾਰਨ ਬਣਦੀਆਂ ਹਨ।  ਅਜਿਹੇ ਖਤਰਿਆਂ ਦੀ ਰੋਕਥਾਮ ਲਈ ਨਿਯਮਤ ਉਪਾਅ ਜਿਵੇਂ ਕਿ ਸਿੰਥੈਟਿਕ ਉੱਲੀਨਾਸ਼ਕਾਂ ਜਾਂ ਫੂਮਿਗੈਂਟਸ ਦੀ ਵਰਤੋਂ ਮਹਿੰਗੀ ਸਾਬਤ ਹੁੰਦੀ ਹੈ ਵਾਤਾਵਰਣ ਤੇ ਬੁਰਾ ਪ੍ਰਭਾਵ ਪਾਉਂਦੀ ਹੈ।

Facebook Comments

Trending