ਲੁਧਿਆਣਾ : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਮਾਸਟਰਜ਼ ਦੀ ਵਿਦਿਆਰਥਣ ਕੁਮਾਰੀ ਦੀਕਸ਼ਾ ਨੂੰ ਫੂਡ ਫਿਊਚਰ ਫਾਊਂਡੇਸਨ ਦੁਆਰਾ ’ਦਿ ਇੰਡੀਆ ਫੂਡ ਸਿਸਟਮਜ ਫੈਲੋਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਹੈ | ਇਹ ਪ੍ਰੋਗਰਾਮ ਉਸਦੇ ਖੇਤਰ ਨਾਲ ਸੰਬੰਧਿਤ ਹੁਨਰ ਨੂੰ ਨਿਖਾਰਨ ਵਿੱਚ ਮਦਦ ਕਰੇਗਾ ਅਤੇ ਭਾਰਤ ਵਿੱਚ ਭੋਜਨ ਪ੍ਰਣਾਲੀ ਬਾਰੇ ਉਸਦੀ ਜਾਗਰੂਕਤਾ ਵਿੱਚ ਵਾਧਾ ਕਰੇਗਾ |
ਕੁਮਾਰੀ ਦੀਕਸ਼ਾ 2030 ਲਈ ਇੰਡੀਆ ਫੂਡ ਸਿਸਟਮ ਲੀਡਰਜ ਨੈੱਟਵਰਕ ਦਾ ਹਿੱਸਾ ਬਣੇਗੀ ਅਤੇ ਇਸ ਪ੍ਰੋਗਰਾਮ ਦੇ ਪੂਰਾ ਹੋਣ ਤੋਂ ਬਾਅਦ ਭਾਰਤ ਅਤੇ ਵਿਸਵ ਪੱਧਰ ’ਤੇ ਲੋਕ ਪੱਖੀ ਭੋਜਨ ਪ੍ਰਬੰਧ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਅਮਲੇ ਵਿੱਚ ਕਾਰਜ ਕਰੇਗੀ |ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਦਿਆਰਥਣ ਅਤੇ ਉਸਦੇ ਨਿਗਰਾਨ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ |