ਲੁਧਿਆਣਾ : ਪੀ.ਏ.ਯੂ. ਲੁਧਿਆਣਾ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਵਿਗਿਆਨੀ ਡਾ. ਮਧੂ ਬਾਲਾ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਖੋਜ ਪ੍ਰੋਜੈਕਟ ਗੁਲਦਾਉਦੀ ‘ਤੇ ਖੋਜ ਕਰਨ ਦਾ ਪ੍ਰੋਜੈਕਟ ਮਿਲਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਮਧੂ ਬਾਲਾ ਨੇ ਦੱਸਿਆ ਕਿ ਲਗਭਗ 25 ਲੱਖ ਰੁਪਏ ਭਾਰਤ ਸਰਕਾਰ ਵੱਲੋਂ ਇਸ ਖੋਜ ਕਾਰਜ ਲਈ ਅਲਾਟ ਕੀਤੇ ਗਏ ਹਨ ਜਿਸਦੀ ਪਹਿਲੀ ਕਿਸ਼ਤ ਰਿਲੀਜ਼ ਕੀਤੀ ਜਾ ਚੁੱਕੀ ਹੈ ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਸਰਵਜੀਤ ਸਿੰਘ ਆਈ ਏ ਐੱਸ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬਾਗਬਾਨੀ ਅਤੇ ਜੰਗਲਾਤ ਕਾਲਜ ਡੀਨ ਡਾ. ਐੱਮ ਆਈ ਐੱਸ ਗਿੱਲ, ਵਿਭਾਗ ਦੇ ਮੁਖੀ ਡਾ. ਕਿਰਨਜੋਤ ਕੌਰ ਢੱਟ ਨੇ ਡਾ. ਮਧੂ ਬਾਲਾ ਅਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦੇ ਨਾਲ-ਨਾਲ ਇਸ ਖੋਜ ਲਈ ਸ਼ੁਭ ਕਾਮਨਾਵਾਂ ਦਿੱਤੀਆਂ।