ਖੇਤੀਬਾੜੀ
ਪੀ.ਏ.ਯੂ. ਵੱਲੋਂ ਵਿਕਸਿਤ ਕਣਕ ਦੀਆਂ ਕਿਸਮਾਂ ਦੀ ਰਾਸ਼ਟਰੀ ਪੱਧਰ ਤੇ ਹੋਈ ਪਛਾਣ
Published
2 years agoon
ਲੁਧਿਆਣਾ : ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ (ਫ਼ਸਲ ਵਿਗਿਆਨ) ਦੀ ਪ੍ਰਧਾਨਗੀ ਹੇਠ ਕਿਸਮ ਪਛਾਣ ਕਮੇਟੀ ਦੀ ਮੀਟਿੰਗ ਬੀਤੇ ਦਿਨੀਂ ਰਾਜਮਾਤਾ ਵਿਜੇਰਾਜੇ ਸਿੰਧੀਆ ਕਿ੍ਰਸ਼ੀ ਵਿਸ਼ਵਵਿਦਿਆਲਿਆ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ ਹੋਈ। ਇਸ ਕਮੇਟੀ ਦੇ ਫੈਸਲਿਆਂ ਦਾ ਐਲਾਨ ਬੀਤੇ ਦਿਨੀਂ 61ਵੀਂ ਆਲ ਇੰਡੀਆ ਕਣਕ ਅਤੇ ਜੌਂ ਖੋਜੀਆਂ ਦੀ ਮੀਟਿੰਗ ਦੇ ਯੋਜਨਾਬੰਦੀ ਸੈਸ਼ਨ ਦੌਰਾਨ ਕੀਤਾ ਗਿਆ ਸੀ।
ਇਸ ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਕਣਕ ਦੀਆਂ ਚਾਰ ਕਿਸਮਾਂ ਨੂੰ ਰਾਸ਼ਟਰੀ ਪੱਧਰ ’ਤੇ ਜਾਰੀ ਕਰਨ ਲਈ ਪਛਾਣਿਆ ਗਿਆ ਸੀ। ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਜੰਮੂ, ਅਤੇ ਹਿਮਾਚਲ ਪ੍ਰਦੇਸ਼ ਦੇ ਹਿੱਸੇ ਵਾਲੇ ਭਾਰਤ ਦੇ ਉੱਤਰੀ ਪੱਛਮੀ ਮੈਦਾਨੀ ਜ਼ੋਨ ਦੀਆਂ ਸੇਂਜੂ ਬਿਜਾਈ ਵਾਲੀਆਂ ਹਾਲਤਾਂ ਵਿੱਚ ਪੀ.ਏ.ਯੂ. ਕਣਕ ਦੀ ਕਿਸਮ ਪੀ ਬੀ ਡਬਲਊ 826 ਦੀ ਪਛਾਣ ਕੀਤੀ ਗਈ ਸੀ।
ਪੀ ਬੀ ਡਬਲਯੂ 826 ਸਾਰੇ ਤਿੰਨ ਸਾਲਾਂ ਦੇ ਪ੍ਰੀਖਣ ਦੌਰਾਨ ਜ਼ੋਨ ਵਿੱਚ ਅਨਾਜ ਦੀ ਪੈਦਾਵਾਰ ਲਈ ਪਹਿਲੇ ਸਥਾਨ ’ਤੇ ਹੈ। ਇਸ ਕਿਸਮ ਨੂੰ ਭਾਰਤ ਦੇ ਉੱਤਰੀ ਪੂਰਬੀ ਮੈਦਾਨੀ ਜ਼ੋਨ, ਜਿਸ ਵਿੱਚ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਝਾਰਖੰਡ ਆਦਿ ਸ਼ਾਮਲ ਹਨ, ਕਣਕ ਦੀ ਪੈਦਾਵਾਰ ਲਈ ਸੇਂਜੂ ਹਾਲਾਤ ਵਿੱਚ ਬੀਜੀਆਂ ਜਾਣ ਵਾਲੀਆਂ ਕਿਸਮਾਂ ਵਜੋਂ ਵੀ ਪਛਾਣਿਆ ਗਿਆ।
ਇਹ ਬਹੁਤ ਘੱਟ ਹੁੰਦਾ ਹੈ ਕਿ ਭਾਰਤ ਦੇ ਦੋ ਪ੍ਰਮੁੱਖ ਕਣਕ ਉਗਾਉਣ ਵਾਲੇ ਖੇਤਰਾਂ ਲਈ ਇੱਕੋ ਸਮੇਂ ਕਣਕ ਦੀ ਕਿਸਮ ਦੀ ਪਛਾਣ ਕੀਤੀ ਗਈ ਹੋਵੇ। ਪੀ ਏ ਯੂ ਕਣਕ ਦੀ ਇੱਕ ਹੋਰ ਕਿਸਮ ਪੀ ਬੀ ਡਬਲਯੂ 872 ਦੀ ਪਛਾਣ ਭਾਰਤ ਦੇ ਉੱਤਰੀ ਪੱਛਮੀ ਮੈਦਾਨੀ ਜ਼ੋਨ ਵਿੱਚ ਸੇਂਜੂ, ਅਗੇਤੀ ਬਿਜਾਈ, ਉੱਚ ਉਪਜ ਸੰਭਾਵੀ ਹਾਲਤਾਂ ਵਿੱਚ ਛੱਡਣ ਲਈ ਕੀਤੀ ਗਈ ਸੀ।
ਪੀ.ਏ.ਯੂ. ਦੁਆਰਾ ਵਿਕਸਤ ਕਣਕ ਦੀ ਕਿਸਮ ਪੀ ਬੀ ਡਬਲਯੂ 833 ਨੂੰ ਭਾਰਤ ਦੇ ਉੱਤਰ ਪੂਰਬੀ ਮੈਦਾਨੀ ਜ਼ੋਨ ਵਿੱਚ ਉੱਚ ਅਨਾਜ ਦੀ ਪੈਦਾਵਾਰ, ਕੁੰਗੀ ਪ੍ਰਤੀਰੋਧ ਅਤੇ ਪ੍ਰੋਟੀਨ ਸਮੱਗਰੀ ਦੇ ਕਾਰਨ ਸਿੰਚਾਈ ਦੇਰ ਨਾਲ ਬੀਜੀਆਂ ਜਾਣ ਵਾਲੀਆਂ ਹਾਲਤਾਂ ਵਿੱਚ ਛੱਡਣ ਲਈ ਪਛਾਣਿਆ ਗਿਆ ਹੈ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਪ੍ਰਾਪਤੀ ਲਈ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੀ ਕਣਕ ਖੋਜ ਟੀਮ ਨੂੰ ਵਧਾਈ ਦਿੱਤੀ।
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ