Connect with us

ਪੰਜਾਬੀ

ਪੀ.ਏ.ਯੂ. ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਜੈਵ ਭਿੰਨਤਾ ਦਿਵਸ 

Published

on

PAU International Biodiversity Day celebrated at

ਲੁਧਿਆਣਾ : ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਅੰਤਰਰਾਸਟਰੀ ਜੈਵਿਕ ਭਿੰਨਤਾ ਦਿਵਸ ਮਨਾਇਆ | ਡਾ. ਐੱਸ.ਐੱਸ. ਹੁੰਦਲ ਨੇ ਜੈਵ ਵਿਭਿੰਨਤਾ ’ਤੇ ਸਾਨਦਾਰ ਭਾਸਣ ਦਿੱਤਾ ਅਤੇ ਡਾ. ਰਜਨੀਸ ਕੁਮਾਰ ਵਰਮਾ ਨੇ ਮਨਰੇਗਾ ਮਜਦੂਰਾਂ ਦੀ ਸਮੂਲੀਅਤ ਨਾਲ ਪੰਚਾਇਤੀ ਜਮੀਨਾਂ ’ਤੇ ਮਿੰਨੀ ਜੰਗਲ ਲਗਾ ਕੇ ਪੰਜਾਬ ਦੇ ਰਵਾਇਤੀ ਰੁੱਖਾਂ ਦੀਆਂ ਕਿਸਮਾਂ ਨੂੰ ਸੰਭਾਲਣ ਦਾ ਆਪਣਾ ਤਜਰਬਾ ਸਾਂਝਾ ਕੀਤਾ|

ਇਸ ਮੌਕੇ ਪੋਸਟਰ ਬਨਾਉਣ, ਸਲੋਗਨ ਲਿਖਣ ਅਤੇ ਫੋਟੋਗ੍ਰਾਫੀ ਮੁਕਾਬਲਿਆਂ ਵਿੱਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਡਾ. ਗੋਸਲ ਨੇ ਆਪਣੇ ਭਾਸਣ ਵਿੱਚ ਜੈਵ ਵਿਭਿੰਨਤਾ, ਵਾਤਾਵਰਣ ਦੀ ਸੰਭਾਲ ਦੀ ਮਹੱਤਤਾ ’ਤੇ ਜੋਰ ਦਿੱਤਾ ਅਤੇ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ|

 ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਡਾ. ਜੀ ਪੀ ਐਸ ਢਿੱਲੋਂ ਨੇ ਸਮਾਗਮ ਬਾਰੇ ਸੰਖੇਪ ਜਾਣਕਾਰੀ ਦਿੱਤੀ| ਡਾ. ਐਚ.ਐਸ. ਸਰਲਾਚ ਨੇ ਵੱਖ-ਵੱਖ ਸਮਾਜਿਕ ਪ੍ਰੋਗਰਾਮਾਂ ਵਿੱਚ ਐਨਐਸਐਸ ਵਾਲੰਟੀਅਰਾਂ ਦੀਆਂ ਗਤੀਵਿਧੀਆਂ ਨੂੰ ਸਾਂਝਾ ਕੀਤਾ| ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਅਤੇ ਮਿਲ਼ਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ |

Facebook Comments

Trending