ਲੁਧਿਆਣਾ : ਪੀ ਏ ਯੂ ਦੇ ਮਾਈਕਰੋਬਾਇਓਲੋਜੀ ਵਿਭਾਗ ਦੇ ਮਾਹਿਰ ਡਾ: ਸਾਕਸ਼ੀ ਸ਼ਰਮਾ ਅਤੇ ਸੇਵਾਮੁਕਤ ਮਾਹਿਰ ਡਾ: ਪਰਮਪਾਲ ਸਹੋਤਾ ਨੂੰ ਘੱਟ ਅਲਕੋਹਲ ਵਾਲੇ ਡੀਬਿਟਰਡ ਬੀਵਰੇਜ ਬਣਾਉਣ ਲਈ ਮਿਊਟੈਂਟ ਈਸਟ ਸਟ੍ਰੇਨ ਸਿਰਲੇਖ ਵਾਲਾ ਇੱਕ ਭਾਰਤੀ ਪੇਟੈਂਟ ਦਿੱਤਾ ਗਿਆ ਹੈ। ਡਾ. ਜੀ.ਐਸ. ਕੋਚਰ ਵਿਭਾਗ ਮੁਖੀ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ।
ਉਨ੍ਹਾਂ ਦੱਸਿਆ ਕਿ ਘੱਟ ਅਲਕੋਹਲ ਵਾਲੇ ਡੀਬਿਟਰਡ ਪੀਣ ਵਾਲੇ ਪਦਾਰਥਾਂ ਦੇ ਉਤਪਾਦਨ ‘ਤੇ ਇਹ ਪੇਟੈਂਟ ਪ੍ਰਕਿਰਿਆ ਉੱਦਮੀਆਂ ਨੂੰ ਫਲਾਂ ਤੋਂ ਪੀਣ ਵਾਲੇ ਪਦਾਰਥਾਂ ਦੇ ਉਤਪਾਦਨ ਨੂੰ ਮਕਬੂਲ ਬਣਾਉਣ ਲਈ ਹੁਲਾਰਾ ਪ੍ਰਦਾਨ ਕਰੇਗੀ। ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਵਿਭਾਗ ਨੂੰ ਇਸ ਤਕਨਾਲੋਜੀ ਦੇ 6 ਪੇਟੈਂਟ ਪ੍ਰਾਪਤ ਕਰਨ ਲਈ ਵਧਾਈ ਦਿੱਤੀ।