Connect with us

ਪੰਜਾਬੀ

ਪੀ.ਏ.ਯੂ. ਨੇ ਗੁੜ-ਸ਼ੱਕਰ ਬਨਾਉਣ ਦੇ ਤਰੀਕਿਆਂ ਦੀ ਦਿੱਤੀ ਸਿਖਲਾਈ

Published

on

PAU Gave training on the methods of making molasses
ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਗੁੜ-ਸ਼ੱਕਰ ਬਨਾਉਣ ਦੇ ਸੁਰੱਖਿਅਤ ਤਰੀਕੇ ਸੰਬੰਧੀ ਦੋ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ  ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਕੋਰਸ ਦਾ ਮੁੱਖ ਮੰਤਵ ਕਿਸਾਨ ਵੀਰਾਂ ਨੂੰ ਸਹੀ ਤਰੀਕੇ ਨਾਲ ਗੁੜ-ਸ਼ੱਕਰ ਤਿਆਰ ਕਰਨ ਸੰਬੰਧੀ ਮੁਕੰਮਲ ਜਾਣਕਾਰੀ ਦੇਣਾ ਹੈ|
 ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੋਰਸ ਤੋਂ ਪੂਰੀ ਜਾਣਕਾਰੀ ਲੈ ਕੇ ਕਿਸਾਨ ਵੀਰ ਸੁਰੱਖਿਅਤ ਤਰੀਕੇ ਨਾਲ ਗੁੜ-ਸ਼ੱਕਰ ਤਿਆਰ ਕਰਕੇ ਆਪਣੀ ਆਮਦਨੀ ਵਿੱਚ ਵਾਧਾ ਕਰ ਸਕਦੇ ਹਨ| ਇਸ ਕੋਰਸ ਦੇ ਤਕਨੀਕੀ ਮਾਹਿਰ ਡਾ. ਮਹੇਸ਼ ਸ਼ਰਮਾ ਦੱਸਿਆ ਕਿ ਅਜੋਕੇ ਸਮੇਂ ਵਿੱਚ ਅਜਿਹੇ ਸਿਖਲਾਈ ਕੋਰਸ ਬਹੁਤ ਮਹੱਤਵਪੂਰਨ ਹਨ ਤਾਂ ਕਿ ਲੋਕਾਂ ਨੂੰ ਸਹੀ ਅਤੇ ਸੁਰੱਖਿਅਤ ਖਾਦ ਪਦਾਰਥ ਪ੍ਰਾਪਤ ਹੋ ਸਕਣ| ਉਹਨਾਂ ਨੇ ਗੁੜ ਬਨਾਉਣ ਦੀ ਵਿਧੀ ਵਿਸਥਾਰਪੂਰਵਕ ਸਮਝਾਈ ਗਈ|
ਡਾ. ਕੁਲਵੀਰ ਕੌਰ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਡਾ. ਸੁਰੇਖਾ ਭਾਟੀਆ ਨੇ ਗੁੜ ਬਨਾਉਣ ਦੀ ਪ੍ਰੈਕਟੀਕਲ ਜਾਣਕਾਰੀ, ਡਾ. ਐਮ. ਐਸ. ਆਲਮ ਨੇ ਐਗਰੇ ਪ੍ਰੋਸੈਸਿੰਗ ਬਾਰੇ, ਡਾ. ਜੀ. ਐਸ. ਕੋਚਰ ਨੇ ਗੰਨੇ ਦੇ ਜੂਸ ਤੋਂ ਸਿਰਕਾ ਤਿਆਰ ਕਰਨ ਬਾਰੇ, ਡਾ. ਪ੍ਰੀਤਇੰਦਰ ਕੌਰ ਨੇ ਪੈਕੇਜਿੰਗ ਬਾਰੇ, ਡਾ. ਰਾਜਿੰਦਰ ਪਾਲ ਨੇ ਗੰਨੇ ਦੀ ਕਾਸ਼ਤ ਬਾਰੇ ਅਤੇ ਡਾ. ਰਾਜਿੰਦਰ ਕੁਮਾਰ ਨੇ ਗੰਨੇ ਦੀਆਂ ਬੀਮਾਰੀਆਂ ਅਤੇ ਕੀੜਿਆਂ ਬਾਰੇ ਸਿਖਿਆਰਥੀਆਂ ਨਾਲ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ|

Facebook Comments

Trending