ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਪਿੰਡ ਬੋਪਾਰਾਏ ਕਲਾਂ ਵਿਖੇ ’ਭੋਜਨ ਪ੍ਰੋਸੈਸਿੰਗ ਅਤੇ ਸੰਭਾਲ’ ਵਿਸੇ ’ਤੇ ਸਿਖਲਾਈ ਕੈਂਪ ਲਗਾਇਆ ਗਿਆ | ਇਸ ਕੈਂਪ ਵਿੱਚ ਬੀ.ਐਸ.ਸੀ. ਖੇਤੀਬਾੜੀ ਅਤੇ ਬਾਗਬਾਨੀ ਦੇ ਅੰਤਮ ਸਾਲ ਦੇ ਵਿਦਿਆਰਥੀ ਜੋ ਇਸ ਸਮੇਂ ਰਾਵੇ ਪ੍ਰੋਗਰਾਮ ਅਧੀਨ ਚੱਲ ਰਹੇ ਹਨ ਪਸਾਰ ਵਿਗਿਆਨੀ ਡਾ. ਲਵਲੀਸ਼ ਗਰਗ ਦੀ ਅਗਵਾਈ ਹੇਠ ਪਿੰਡ ਵਾਸੀਆਂ ਨਾਲ ਗੱਲਬਾਤ ਲਈ ਸ਼ਾਮਿਲ ਹੋਏ |
ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਖੇਤੀ ਉਪਜ ਦੀ ਸਹੀ ਵਰਤੋਂ ਦੀ ਮਹੱਤਤਾ ’ਤੇ ਜੋਰ ਦਿੱਤਾ | ਪਸਾਰ ਮਾਹਿਰ ਡਾ. ਕੁਲਵੀਰ ਕੌਰ ਨੇ ਮਿਕਸਡ ਸਬਜੀਆਂ ਅਤੇ ਆਂਵਲੇ ਦੇ ਅਚਾਰ ਦੀ ਤਿਆਰੀ ਦਾ ਪ੍ਰਦਰਸਨ ਕੀਤਾ ਅਤੇ ਡਾ. ਪੰਕਜ ਕੁਮਾਰ ਨੇ ਖੇਤੀ ਉੱਦਮ ਦੀ ਮਹੱਤਤਾ ਅਤੇ ਆਮਦਨ ਵਧਾਉਣ ਵਿੱਚ ਇਸਦੀ ਭੂਮਿਕਾ ਬਾਰੇ ਦੱਸਿਆ|ਸਕਿੱਲ ਸੈਂਟਰ ਦੀ ਮੁਖੀ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਵੱਲੋਂ ਸਾਨਦਾਰ ਪ੍ਰੋਗਰਾਮ ਆਯੋਜਿਤ ਕਰਨ ਲਈ ਸਲਾਘਾ ਕੀਤੀ|