ਲੁਧਿਆਣਾ : ਪੀ.ਏ.ਯੂ. ਵੱਲੋਂ ਯੂਨੀਵਰਸਿਟੀ ਕੈਂਪਸ ਦੀ ਸਫਾਈ ਅਤੇ ਹਰਿਆਲੀ ਮੁਹਿੰਮ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਫੈਡਰਲ ਬੈਂਕ ਨੇ ਇਸ ਮੁਹਿੰਮ ਵਿੱਚ ਸਾਥ ਦਾ ਵਾਅਦਾ ਕੀਤਾ | ਇਸ ਸੰਬੰਧੀ ਫੈਡਰਲ ਬੈਂਕ ਦੀ ਇੱਕ ਟੀਮ ਜਿਸ ਵਿੱਚ ਏ ਵੀ ਪੀ ਸ਼੍ਰੀ ਅਚਲ ਚੌਧਰੀ, ਸੀਨੀਅਰ ਮੈਨੇਜਰ ਵਰੁਣ ਗੁਪਤਾ ਅਤੇ ਸਰਕਲ ਕਾਰੋਬਾਰੀ ਮੁਖੀ ਗੁਰਮਹਿਦੀਪ ਸਿੰਘ ਨੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨਾਲ ਮੁਲਾਕਾਤ ਕੀਤੀ |
ਇਸ ਮੌਕੇ ਬੋਲਦਿਆਂ ਵਾਈਸ ਚਾਂਸਲਰ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਅਜਿਹੀ ਸੰਸਥਾ ਹੈ ਜਿਸ ਨੇ ਅਕਾਦਮਿਕ ਯੋਗਦਾਨ ਦੇ ਨਾਲ-ਨਾਲ ਪੰਜਾਬ ਦੀ ਖੇਤੀਬਾੜੀ ਨੂੰ ਨਵੀਆਂ ਲੀਹਾਂ ਤੇ ਪਹੁੰਚਾਇਆ ਹੈ | ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਦੀ ਪੁਰਾਣੀ ਸ਼ਾਨ ਦੀ ਬਹਾਲੀ ਲਈ ਕਾਰਪੋਰੇਟ ਇਕਾਈਆਂ ਦਾ ਅੱਗੇ ਆਉਣਾ ਸ਼ੁਭ ਸ਼ਗਨ ਹੈ | ਡਾ. ਗੋਸਲ ਨੇ ਅਹਿਦ ਕੀਤਾ ਕਿ ਪੀ.ਏ.ਯੂ. ਨੂੰ ਪੂਰੀ ਤਨਦੇਹੀ ਨਾਲ ਸਾਫ-ਸੁਥਰੀ ਸੰਸਥਾ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ |