ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸਤਾਬਦੀ ਸੀਡਜ ਪ੍ਰਾਈਵੇਟ ਲਿਮਟਿਡ, ਬੀ.ਏ.-22, ਫੇਜ-2, ਮੰਗੋਲਪੁਰੀ, ਇੰਡਸਟਰੀਅਰਲ ਏਰੀਆ, ਦਿੱਲੀ-110034 ਨਾਲ ਸਮਝੌਤਾ ਕੀਤਾ| ਇਹ ਸਮਝੌਤਾ ਮਿਰਚਾਂ ਦੀ ਹਾਈਬ੍ਰਿਡ ਕਿਸਮ ਸੀ ਐਚ-27 ਦੇ ਵਪਾਰਕ ਬੀਜ ਉਤਪਾਦਨ ਲਈ ਕੀਤ ਗਿਆ | ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸਤਾਬਦੀ ਸੀਡਜ ਪ੍ਰਾਈਵੇਟ ਲਿਮਟਿਡ ਦੇ ਬਰੀਡਰ ਸ੍ਰੀ ਰਵਿੰਦਰ ਨਾਥ ਵਰਮਾ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਆਪਣੀਆਂ ਸੰਸਥਾਵਾਂ ਦੀ ਤਰਫੋਂ ਦਸਤਖਤ ਕੀਤੇ|
ਡਾ. ਜਿੰਦਲ ਨੇ ਦੱਸਿਆ ਕਿ ਸੀ.ਐਚ.-27 ਪੱਤਾ ਲਪੇਟਾ ਵਾਇਰਸ, ਫਲਾਂ ਦੇ ਗਾਲੇ ਅਤੇ ਜੜ• ਗੰਢ ਨਿਮਾਟੋਡ ਪ੍ਰਤੀ ਸਹਿਣਸ਼ੀਲ ਅਤੇ ਉੱਚ ਝਾੜ ਦੇਣ ਵਾਲੀ ਹਾਈਬ੍ਰਿਡ ਕਿਸਮ ਹੈ| ਇਸ ਦੇ ਪੌਦੇ ਫੈਲਦੇ ਹਨ ਅਤੇ ਲੰਬੇ ਸਮੇਂ ਤੱਕ ਫਲ ਦਿੰਦੇ ਰਹਿੰਦੇ ਹਨ| ਇਸ ਕਿਸਮ ਦੇ ਫਲ ਹਲਕੇ ਹਰੇ, ਲੰਬੇ ਅਤੇ ਦਰਮਿਆਨੇ ਕੌੜੇ ਹੁੰਦੇ ਹਨ| ਇਹ ਹਾਈਬ੍ਰਿਡ ਕਿਸਮ ਮਿਰਚਾਂ ਦਾ ਪਾਊਡਰ ਬਣਾਉਣ ਅਤੇ ਪ੍ਰੋਸੈਸਿੰਗ ਦੇ ਉਦੇਸ਼ ਲਈ ਢੁਕਵੀਂ ਹੈ|