Connect with us

ਪੰਜਾਬੀ

ਪੀ ਏ ਯੂ ਨੇ ਪੇਂਡੂ ਕਿਸਾਨ ਪਰਿਵਾਰਾਂ  ਨੂੰ ਸਿਖਲਾਈ ਅਤੇ ਜਾਗਰੂਕਤਾ ਨਾਲ ਜੋੜਿਆ

Published

on

PAU connects rural farming families with training and awareness
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਪਿੰਡ ਹਿਮਾਯੂੰਪੁਰਾ, ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਸਿਖਲਾਈ ਅਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਕਿਸਾਨ ਦੇ ਪਰਿਵਾਰਾਂ ਦੀਆਂ ਲੋੜਾਂ ਦੇ ਮੱਦੇਨਜ਼ਰ ਕਰਵਾਇਆ ਗਿਆ ।
ਪ੍ਰੋਗਰਾਮ ਦੇ ਤਹਿਤ ਕਰਵਾਈਆਂ ਗਈਆਂ ਗਤੀਵਿਧੀਆਂ ਵਿਚ ਭਾਰਤ ਵਿੱਚ ਵੱਖ-ਵੱਖ ਉਤਪਾਦਾਂ ਲਈ ਜਾਰੀ ਕੀਤੇ ਪ੍ਰਮਾਣੀਕਰਣ ਚਿੰਨ੍ਹਾਂ ਬਾਰੇ ਜਾਗਰੂਕਤਾ, ਘਰੇਲੂ ਪਾਣੀ ਦੀ ਸੰਭਾਲ ਬਾਰੇ ਜਾਗਰੂਕਤਾ, ਨਸ਼ਿਆਂ ਦੀ ਰੋਕਥਾਮ ਲਈ ਸਲਾਹ ਅਤੇ ਸੋਸ਼ਲ ਮੀਡੀਆ (ਖਾਸ ਕਰਕੇ ਵਟਸਐਪ) ਦੀ ਸਹੀ ਵਰਤੋਂ, ਸ਼ਾਮਿਲ ਸਨ।

Facebook Comments

Trending