Connect with us

ਪੰਜਾਬੀ

ਪੀ.ਏ.ਯੂ. ਨੇ ਅਨੁਸੂਚਿਤ ਜਾਤੀਆਂ ਲਈ ਲਾਏ ਸਿਖਲਾਈ ਕੈਂਪ 

Published

on

PAU Conducted training camps for Scheduled Castes
ਲੁਧਿਆਣਾ : ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਨੇ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦੀ ਪੀ.ਐਚ.ਈ.ਟੀ ਯੋਜਨਾ ਤਹਿਤ ਅਨੁਸੂਚਿਤ ਜਾਤੀ/ਜਨਜਾਤੀ ਉਮੀਦਵਾਰਾਂ ਦੇ ਬਿਹਤਰ ਰੁਜ਼ਗਾਰ ਲਈ ਅੱਠ ਸਿਖਲਾਈ ਕੈਂਪਾਂ ਦੀ ਲੜੀ ਵਿੱਚ ਦੋ ਸਿਖਲਾਈ ਕੈਂਪਾਂ ਦਾ ਆਯੋਜਨ ਕੀਤਾ |ਅੱਠ ਸਿਖਲਾਈ ਕੈਂਪਾਂ ਦੀ ਲੜੀ ਅਧੀਨ ਹੁਣ ਤੱਕ 200 ਦੇ ਕਰੀਬ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹੁਨਰ ਨੂੰ ਨਿਖਾਰਿਆ ਗਿਆ ਹੈ|
ਸਿਖਲਾਈ ਦੌਰਾਨ ਵਿਗਿਆਨੀ ਅਤੇ ਸਕੀਮ ਇੰਚਾਰਜ ਡਾ. ਐਮ.ਐਸ. ਆਲਮ ਦੁਆਰਾ ਸਿਖਲਾਈਆਂ ਦੇ ਘੇਰੇ ਅਤੇ ਮਹੱਤਤਾ ਬਾਰੇ ਸ਼ੁਰੂਆਤੀ ਸ਼ਬਦ ਕਹੇ ਗਏ | ਡਾ. ਆਲਮ ਨੇ ਮਿਆਰੀ ਉਤਪਾਦ ਪ੍ਰਾਪਤ ਕਰਨ, ਵਾਢੀ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ, ਪੇਂਡੂ ਨੌਜਵਾਨਾਂ ਨੂੰ ਰੁਜਗਾਰ ਦੇਣ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਨੂੰ ਪ੍ਰਾਪਤ ਕਰਨ ਤੋਂ ਇਲਾਵਾ ਆਰਥਿਕ ਅਤੇ ਸਮਾਜਿਕ ਸਥਿਤੀ ਵਿੱਚ ਸੁਧਾਰ ਕਰਨ ਲਈ ਐਗਰੋ ਪ੍ਰੋਸੈਸਿੰਗ ਕੰਪਲੈਕਸਾਂ ਦੀ ਧਾਰਨਾ ’ਤੇ ਜੋਰ ਦਿੱਤਾ|
ਡਾ. ਸੰਧਿਆ ਨੇ ਵਿਭਾਗ ਵੱਲੋਂ ਤਿਆਰ ਕੀਤੀਆਂ ਮਸੀਨਾਂ ਨੂੰ ਉਜਾਗਰ ਕਰਦੇ ਹੋਏ ਤੇਲ ਬੀਜ ਫਸਲਾਂ ਦੀ ਪ੍ਰੋਸੈਸਿੰਗ ਲਈ ਸਾਮਲ ਤਕਨੀਕਾਂ ਦਾ ਪ੍ਰਦਰਸਨ ਕੀਤਾ| ਡਾ. ਮਨਪ੍ਰੀਤ ਕੌਰ ਸੈਣੀ ਨੇ ਸਿਖਿਆਰਥੀਆਂ ਨੂੰ ਕੀੜੇ ਮਕੌੜਿਆਂ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਤੋਂ ਬਚਣ ਲਈ ਅਨਾਜ ਦੀ ਪ੍ਰਭਾਵਸਾਲੀ ਸਟੋਰੇਜ ਤਕਨੀਕਾਂ ਬਾਰੇ ਜਾਣੂ ਕਰਵਾਇਆ| ਡਾ. ਰੋਹਿਤ ਸਰਮਾ ਨੇ ਕਣਕ ਅਤੇ ਚੌਲਾਂ ਦੀ ਪ੍ਰੋਸੈਸਿੰਗ ਵਿੱਚ ਸਾਮਲ ਮਸੀਨਰੀ ਦਾ ਪ੍ਰਦਰਸਨ ਕੀਤਾ|

Facebook Comments

Trending