Connect with us

ਪੰਜਾਬੀ

ਪੀ.ਏ.ਯੂ. ਨੂੰ ਸਿਫਟ ਦੇ ਕਿਸਾਨ ਮੇਲੇ ਵਿੱਚ ਪ੍ਰਦਰਸ਼ਨੀ ਲਈ ਪ੍ਰਸ਼ੰਸਾ ਪੱਤਰ ਹੋਇਆ ਹਾਸਲ

Published

on

PAU Communication Center of SIFT received a certificate of appreciation for the exhibition at Kisan Mela

ਲੁਧਿਆਣਾ : ਬੀਤੇ ਦਿਨੀਂ ਭਾਰਤੀ ਖੇਤੀ ਖੋਜ ਪ੍ਰੀਸ਼ਦ-ਸਿਫਟ ਵੱਲੋਂ ਕਰਵਾਏ ਗਏ ਉਦਯੋਗਿਕ ਸੰਮੇਲਨ ਅਤੇ ਕਿਸਾਨ ਮੇਲੇ ਵਿੱਚ ਪੀ.ਏ.ਯੂ. ਦੇ ਖੇਤੀ ਸਾਹਿਤ ਦੀ ਪ੍ਰਦਰਸ਼ਨੀ ਲਾਉਣ ਲਈ ਸੰਚਾਰ ਕੇਂਦਰ ਨੂੰ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ ਹੈ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਸਿਫਟ ਵੱਲੋਂ ਕਰਵਾਏ ਇਸ ਮੇਲੇ ਦੌਰਾਨ ਪੀ.ਏ.ਯੂ. ਦਾ ਸਾਹਿਤ ਕਿਸਾਨਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਸੰਚਾਰ ਕੇਂਦਰ ਵੱਲੋਂ ਪ੍ਰਦਰਸ਼ਨੀ ਲਾਈ ਗਈ ਸੀ ।

ਇਹ ਪ੍ਰਦਰਸ਼ਨੀ ਵਿਕਰੀ ਪ੍ਰਬੰਧਕ ਸ਼੍ਰੀ ਦੀਪਕ ਭਾਟੀਆ, ਪੈਕਰ ਸ਼੍ਰੀ ਸ਼ਸ਼ੀ ਕੁਮਾਰ ਅਤੇ ਕੈਮਰਾਮੈਨ ਹਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਲਾਈ ਗਈ ਸੀ । ਸਿਫਟ ਦੇ ਨਿਰਦੇਸ਼ਕ ਡਾ. ਨਚੀਕੇਤ ਕੋਤਵਾਲੀ ਵਾਲੇ ਅਤੇ ਮੇਲੇ ਦੇ ਕਨਵੀਨਰ ਡਾ. ਡੀ ਐੱਨ ਯਾਦਵ ਨੇ ਇਸ ਪ੍ਰਦਰਸ਼ਨੀ ਨੂੰ ਕਿਸਾਨਾਂ ਲਈ ਬੇਹੱਦ ਲਾਹੇਵੰਦ ਮੰਨਦਿਆਂ ਪ੍ਰਸ਼ੰਸਾ ਪੱਤਰ ਨਾਲ ਨਿਵਾਜ਼ਿਆ ਹੈ । ਡਾ. ਰਿਆੜ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਾਹਿਤ ਨੂੰ ਕਿਸਾਨਾਂ ਤੱਕ ਪਹੁੰਚਾਉਣਾ ਸੰਚਾਰ ਕੇਂਦਰ ਦਾ ਮੁੱਖ ਮੰਤਵ ਹੈ ਅਤੇ ਕੇਂਦਰ ਇਸ ਮੰਤਵ ਦੀ ਪੂਰਤੀ ਲਈ ਨਿਰੰਤਰ ਯਤਨਸ਼ੀਲ ਰਹੇਗਾ ।

Facebook Comments

Trending