ਲੁਧਿਆਣਾ : ਪੀ.ਏ.ਯੂ. ਦੇ ਭੋਜਨ ਅਤੇ ਪ੍ਰੋਸੈਸਿੰਗ ਵਿਭਾਗ ਵਿੱਚ ਪੀ ਐੱਚ ਡੀ ਦੇ ਵਿਦਿਆਰਥੀ ਬਲਦੇਵ ਸਿੰਘ ਕਲਸੀ ਨੂੰ ਬੀਤੇ ਦਿਨੀਂ ਰਾਂਚੀ ਵਿਖੇ ਹੋਈ 7ਵੀਂ ਅੰਤਰਰਾਸਟਰੀ ਕਾਨਫਰੰਸ ਵਿੱਚ ਸਰਵੋਤਮ ਪੋਸਟਰ ਪੇਸ਼ਕਾਰੀ ਪੁਰਸਕਾਰ ਨਾਲ ਨਿਵਾਜਿਆ ਗਿਆ | ਇਹ ਪੋਸਟਰ ਭੋਜਨ ਪ੍ਰੋਸੈਸਿੰਗ, ਮੁੱਲ ਵਾਧੇ ਅਤੇ ਵਧਾਈ ਉਪਰੰਤ ਤਕਨਾਲੋਜੀ ਵਰਗ ਵਿੱਚ ਪੇਸ਼ ਕੀਤਾ ਗਿਆ ਸੀ |
ਬਲਦੇਵ ਸਿੰਘ ਕਲਸੀ, ਸੰਧਿਆ, ਅਤੇ ਮੁਹੰਮਦ ਸਫੀਕ ਆਲਮ ਵੱਲੋਂ ਸਾਂਝੇ ਤੌਰ ਤੇ ਬਣਾਏ ਗਏ ਇਸ ਪੋਸਟਰ ਨੂੰ ਨਿਰਣਾਇਕ ਮੰਡਲ ਵੱਲੋਂ ਵਿਸ਼ੇਸ਼ ਨੂੰ ਪ੍ਰਗਟਾਉਣ ਵਾਲਾ ਸਰਵੋਤਮ ਪੋਸਟਰ ਨਿਰਧਾਰਤ ਕੀਤਾ ਗਿਆ | ਬਲਦੇਵ ਸਿੰਘ ਕਲਸੀ ਡਾ. ਸੰਧਿਆ ਦੀ ਨਿਗਰਾਨੀ ਤੋਂ ਪਾਊਡਰ ਦੇ ਉਤਪਾਦਨ ਲਈ ਪ੍ਰਕਿਰਿਆ ਪ੍ਰੋਟੋਕੋਲ ਦੇ ਵਿਕਾਸ ਬਾਰੇ ਖੋਜ ਕਰ ਰਹੇ ਹਨ |