ਪੰਜਾਬ ਨਿਊਜ਼
ਪੀ.ਏ.ਯੂ. ਵਿੱਚ ਅਮਰੀਕਾ ਦੇ ਖੇਤੀ ਵਿਗਿਆਨੀ ਦਾ ਕਰਵਾਇਆ ਵਿਸ਼ੇਸ਼ ਭਾਸ਼ਣ
Published
3 years agoon

ਲੁਧਿਆਣਾ : ਅੱਜ ਪੀ.ਏ.ਯੂ. ਵਿੱਚ ਅਮਰੀਕਾ ਦੀ ਕਾਨਸਾਸ ਰਾਜ ਯੂਨੀਵਰਸਿਟੀ ਵਿੱਚ ਸੂਖਮ ਖੇਤੀ ਦੇ ਪ੍ਰੋਫੈਸਰ ਅਤੇ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਰਾਜ ਖੋਸਲਾ ਦਾ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ । ਉਹਨਾਂ ਦੇ ਇਹ ਭਾਸ਼ਣ ‘ਡਿਜੀਟਲ ਖੇਤੀ ਦੇ ਅਤੀਤ, ਵਰਤਮਾਨ ਅਤੇ ਭਵਿੱਖ’ ਸਿਰਲੇਖ ਹੇਠ ਸੀ । ਡਾ. ਖੋਸਲਾ ਨੇ ਪੀ.ਏ.ਯੂ. ਨਾਲ ਸਾਂਝ ਦੇ ਵਰਿਆਂ ਨੂੰ ਯਾਦ ਕੀਤਾ । ਉਹਨਾਂ ਦੱਸਿਆ ਕਿ ਉਪਗ੍ਰਹਿਾਂ ਦੇ ਹੋਦ ਵਿੱਚ ਆਉਣ ਨਾਲ ਹੀ ਜੀ ਪੀ ਐੱਸ ਤਕਨੀਕ ਦੀ ਵਰਤੋਂ ਖੇਤੀ ਵਿੱਚ ਆਰੰਭ ਹੋ ਗਈ ।
ਉਹਨਾਂ ਨੇ ਖੇਤੀ ਵਿੱਚ ਸੂਖਮ ਵਿਧੀਆਂ ਦੇ ਵਿਕਾਸ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਸੂਖਮ ਖੇਤੀ ਦਾ ਉਦੇਸ਼ ਇਸ ਕਿੱਤੇ ਨੂੰ ਵਧੇਰੇ ਉਤਪਾਦਨਸ਼ੀਲ, ਸਮਰੱਥ ਅਤੇ ਮੁਨਾਫ਼ੇਯੋਗ ਬਨਾਉਣਾ ਹੈ । ਇਸ ਲਈ ਇਹ ਤਕਨੀਕ ਅੱਜ ਅਮਰੀਕਾ ਵਿੱਚ ਖੇਤੀ ਦੇ ਹਰ ਪੱਖ ਤੋਂ ਸਹਾਈ ਹੋ ਰਹੀ ਹੈ । ਇਸ ਭਾਸ਼ਣ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਡਾ. ਖੋਸਲਾ ਦੇ ਭਾਸ਼ਣ ਨੂੰ ਬੇਹੱਦ ਲਾਹੇਵੰਦ ਦੱਸਿਆ ।
ਉਹਨਾਂ ਕਿਹਾ ਕਿ ਸੂਖਮ ਖੇਤੀ ਲਈ ਭਾਰਤ-ਅਮਰੀਕਾ ਦੇ ਸਾਂਝੇ ਯਤਨ ਇੱਕ ਦਹਾਕਾ ਪਹਿਲਾਂ ਆਰੰਭ ਹੋਏ ਸਨ । ਭਾਰਤ ਵਿਸ਼ੇਸ਼ ਕਰਕੇ ਪੰਜਾਬ ਵਿੱਚ ਇਸ ਸੰਬੰਧੀ ਕੰਮ ਲਗਾਤਾਰ ਗਤੀ ਵੱਲ ਵਧ ਰਿਹਾ ਹੈ । ਉਹਨਾਂ ਕਿਹਾ ਕਿ ਆਉਣ ਵਾਲਾ ਯੁਗ ਖੇਤੀ ਵਿੱਚ ਡਿਜੀਟਲ ਤਕਨੀਕ ਦੇ ਪ੍ਰਸਾਰ ਦਾ ਹੈ । ਡਾ. ਰਾਜ ਖੋਸਲਾ ਨਾਲ ਤੁਆਰਫ ਕਰਾਉਂਦਿਆਂ ਪੀ.ਏ.ਯੂ. ਦੇ ਲਾਇਬ੍ਰੇਰੀਅਨ ਡਾ. ਜਸਕਰਨ ਸਿੰਘ ਮਾਹਲ ਨੇ ਉਹਨਾਂ ਦੀ ਸ਼ਖਸੀਅਤ ਅਤੇ ਕਾਰਜਾਂ ਉੱਪਰ ਝਾਤ ਪੁਆਈ ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ