ਲੁਧਿਆਣਾ : Pau ਦੇ ਖੇਤੀਬਾੜੀ ਕਾਲਜ ਦੀ ਸਾਬਕਾ ਵਿਦਿਆਰਥੀ ਕੁਮਾਰੀ ਪੁਰਵਿਕਾ ਛੁਨੇਜਾ ਨੇ ਬੀਤੀ ਦਿਨੀਂ ਫਲਾਵਰ ਸਿਟੀ, ਬਰੈਂਪਟਨ, ਕੈਨੇਡਾ ਵੱਲੋਂ ਕਰਵਾਏ ਗਿੱਧੇ ਦੇ ਆਲ ਕੈਨੇਡਾ ਮੁਕਾਬਲੇ ਵਿੱਚ ਸਰਵੋਤਮ ਡਾਂਸਰ ਦਾ ਪੁਰਸਕਾਰ ਜਿੱਤਿਆ | ਉਹਨਾਂ ਦੀ ਟੀਮ ’ਸੁਨਹਿਰੀ ਪਿੱਪਲ ਪੱਤੀਆਂ’ ਨੇ ਵੀ ਕੈਨੇਡਾ ਵਿੱਚ ਰਾਸ਼ਟਰੀ ਪੱਧਰ ’ਤੇ ਗਿੱਧਾ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ| ਪੁਰਵਿਕਾ ਗਿੱਧੇ ਦੇ ਕੋਚ ਦੇ ਨਾਲ-ਨਾਲ ਆਪਣੀ ਟੀਮ ਦੀ ਕਪਤਾਨ ਵੀ ਹੈ |
ਪੁਰਵਿਕਾ ਛੁਨੇਜਾ ਆਪਣੀ ਨੇ ਆਪਣੀ ਬੀ.ਐਸ.ਸੀ. ਪੀਏਯੂ ਖੇਤੀਬਾੜੀ ਕਾਲਜ ਤੋਂ ਕੀਤੀ | ਉਹ ਐਗਰੀਕਲਚਰ (ਆਨਰਜ) 6 ਸਾਲ ਦੇ ਗ੍ਰੈਜੂਏਸਨ ਪ੍ਰੋਗਰਾਮ ਦਾ ਹਿੱਸਾ ਸੀ | ਉਸਨੇ ਪੀਏਯੂ ਦੇ ਯੁਵਕ ਮੇਲਿਆਂ ਵਿੱਚ ਗਿੱਧਾ ਪਾਇਆ ਅਤੇ ਉਸਦੀ ਟੀਮ ਨੇ ਸਾਲ 2017 ਅਤੇ 2018 ਵਿੱਚ ਪਹਿਲਾ ਇਨਾਮ ਜਿੱਤਿਆ | ਵਰਤਮਾਨ ਵਿੱਚ, ਉਹ ਕੈਨੇਡਾ ਵਿੱਚ ਇੱਕ ਯੂਨੀਵਰਸਿਟੀ ਵਿੱਚ ਐਮਬੀਏ ਕਰ ਰਹੀ ਹੈ|