ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਬੋਗਨਵਿਲੀਆ ਬਗੀਚੇ ਦੀ ਕਾਇਆ ਕਲਪ ਕਰਨ ਲਈ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਕੁਦਰਤ-ਕਲਾਕਾਰ ਅਤੇ ਵਾਤਾਵਰਣ ਪ੍ਰੇਮੀ ਸ੍ਰੀ ਹਰਪ੍ਰੀਤ ਸੰਧੂ ਨੇ ਬੋਗਨਵਿਲੀਆ ਗਾਰਡਨ ਵਿੱਚ ਸਵੇਰ ਦੇ ਸਮੇਂ ਦੀ ਵੀਡੀਓਗ੍ਰਾਫੀ ਦੀ ਪੇਸ਼ਕਾਰੀ ਕੀਤੀ।
ਵਾਈਸ ਚਾਂਸਲਰ ਡਾ. ਗੋਸਲ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਦਾ ਬੋਗਨਵਿਲੀਆ ਗਾਰਡਨ 7 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਰੰਗ ਅਤੇ ਵੰਨ ਪੱਖੋਂ ਬੋਗਨਵਿਲੀਆ ਦੀਆਂ ਕਿਸਮਾਂ ਦਾ ਇੱਕ ਦੁਰਲੱਭ ਸੰਗ੍ਰਹਿ ਹੈ। ਉਹਨਾਂ ਦਾ ਵਿਚਾਰ ਸੀ ਕਿ ਯੂਨੀਵਰਸਿਟੀ ਪਹਿਲਾਂ ਹੀ ਨਿੰਬੂ ਜਾਤੀ ਦੀ ਪਿਉਂਦ ਦੀਆਂ ਤਕਨੀਕਾਂ ’ਤੇ ਕੰਮ ਕਰ ਰਹੀ ਹੈ, ਇਸ ਲਈ ਬੋਗਨਵਿਲੀਆ ਨੂੰ ਬਹੁਰੰਗਾ ਬਨਾਉਣ ਲਈ ਇਸਦੀ ਪਿਉਂਦ ਉੱਪਰ ਖੋਜ ਦੀਆਂ ਸੰਭਾਵਨਾਵਾਂ ਹਨ ।
ਬਗੀਚੇ ਦੇ ਸੁਧਾਰ ਬਾਰੇ ਸੁਝਾਅ ਦਿੰਦੇ ਹੋਏ ਸ੍ਰੀ ਸੰਧੂ ਨੇ ਲੈਂਡਸਕੇਪਿੰਗ, ਪੈਦਲ ਮਾਰਗ, ਸਾਈਨ ਬੋਰਡ, ਸੈਲਫੀ ਪੁਆਇੰਟ ਆਦਿ ਤਰੀਕਿਆਂ ਬਾਰੇ ਗੱਲ ਕੀਤੀ । ਫਲੋਰੀਕਲਚਰ ਦੇ ਪ੍ਰੋਫੈਸਰ ਡਾ. ਪਰਮਿੰਦਰ ਸਿੰਘ, ਜਿਨਾਂ ਨੇ ਪੀ.ਏ.ਯੂ. ਵਿੱਚ ਬੋਗਨਵਿਲੀਆ ਗਾਰਡਨ ਦੇ ਇਤਿਹਾਸ ਬਾਰੇ ਕੰਮ ਕੀਤਾ ਹੈ। ਬਾਅਦ ਵਿੱਚ ਵਾਈਸ-ਚਾਂਸਲਰ ਦੁਆਰਾ ਸ੍ਰੀ ਸੰਧੂ ਵੱਲੋਂ ਖਿੱਚੀ ਬੋਗਨਵਿਲਿਆ ਦੇ ਫੁੱਲਾਂ ਦੀ ਤਸਵੀਰ ਜਾਰੀ ਕੀਤੀ ਗਈ।