ਲੁਧਿਆਣਾ : ਪੀ.ਏ.ਯੂ. ਦੀ ਸਥਾਪਨਾ ਦੇ ਡਾਇਮੰਡ ਜੁਬਲੀ ਸਮਾਗਮਾਂ ਦੇ ਹਿੱਸੇ ਵਜੋਂ ਸ਼ਬਦ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ 2 ਅਤੇ 3 ਫਰਵਰੀ ਨੂੰ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਸਾਹਮਣੇ ਵਾਲੇ ਲਾਅਨ ਵਿੱਚ ਦੋ ਰੋਜਾ ਕਿਤਾਬ ਮੇਲਾ ਆਯੋਜਿਤ ਕਰਨ ਦੀ ਤਿਆਰੀ ਹੋ ਰਹੀ ਹੈ| ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਲਾਇਬ੍ਰੇਰੀਅਨ ਡਾ. ਓ ਪੀ ਚੌਧਰੀ ਨੇ ਦੱਸਿਆ ਕਿ ਦੇਸ਼ ਭਰ ਦੇ ਪ੍ਰਮੁੱਖ ਪ੍ਰਕਾਸਕ ਅਤੇ ਪੁਸਤਕ ਵਿਤਰਕ ਇਸ ਮੇਲੇ ਵਿੱਚ ਨਵੀਨਤਮ ਕਿਤਾਬਾਂ ਦੀ ਪ੍ਰਦਰਸਨੀ ਲਈ ਹਿੱਸਾ ਲੈਣ ਆ ਰਹੇੇ ਹਨ |
ਇਸ ਪੁਸਤਕ ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ 2 ਫਰਵਰੀ ਨੂੰ ਸਵੇਰੇ 11.00 ਵਜੇ ਕਰਨਗੇ| ਪੁਸਤਕ ਮੇਲੇ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਲਾਇਬ੍ਰੇਰੀਅਨਾਂ ਨੂੰ ਵੱਖ-ਵੱਖ ਭਾਸਾਵਾਂ ਵਿੱਚ ਭਿੰਨ-ਭਿੰਨ ਵਿਸ਼ਿਆਂ ’ਤੇ ਪ੍ਰਕਾਸ਼ਨਾਵਾਂ ਦੀ ਲੰਮੀ ਸੂਚੀ ਨੂੰ ਵੇਖਣ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਦਾ ਇੱਕ ਵਧੀਆ ਮੌਕਾ ਪ੍ਰਦਾਨ ਕੀਤਾ ਜਾਵੇਗਾ| ਡਾ. ਚੌਧਰੀ ਨੇ ਕਿਹਾ ਕਿ ਭਾਗ ਲੈਣ ਵਾਲੇ ਪ੍ਰਕਾਸਕ ਅਤੇ ਪੁਸਤਕ ਵਿਕਰੇਤਾ ਵਿਦਿਆਰਥੀਆਂ ਅਤੇ ਹੋਰਾਂ ਨੂੰ ਵਿਸੇਸ ਛੋਟ ਦੇਣਗੇ |