ਇੰਡੀਆ ਨਿਊਜ਼
ਕੋਵਿਡ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲੇ ਯਾਤਰੀ ਹੀ ਟਰੇਨ ’ਚ ਕਰ ਸਕਣਗੇ ਸਫ਼ਰ, ਜਾਣੋ ਰੇਲਵੇ ਦੇ ਨਵੇਂ ਨਿਯਮ
Published
3 years agoon

ਲੁਧਿਆਣਾ : ਜਿਨਾਂ ਯਾਤਰੀਆਂ ਨੇ ਕੋਵਿਡ ਵੈਕਸੀਨ ਦੀ ਖ਼ੁਰਾਕ ਨਹੀਂ ਲਈ ਤਾਂ ਉਹ ਰੇਲ ਰਾਹੀਂ ਯਾਤਰਾ ਕਰਨ ਦੇ ਯੋਗ ਨਹੀਂ ਹਨ । ਇਸ ਸਬੰਧੀ ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਸਾਰੇ ਰੇਲਵੇ ਸਟੇਸ਼ਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਉੱਤਰੀ ਰੇਲਵੇ ਵੱਲੋਂਂ ਪਹਿਲਾਂ ਹੀ ਨਿਯਮ ਲਾਗੂ ਕੀਤੇ ਜਾ ਚੁੱਕੇ ਹਨ ਕਿ ਜਿਹੜੇ ਯਾਤਰੀ ਪੂਰੇ ਦੋ ਟੀਕੇ ਲਗਵਾ ਚੁੱਕੇ ਹਨ, ਉਹੀ ਰੇਲ ’ਚ ਸਫ਼ਰ ਕਰ ਸਕਣਗੇ।
ਦੱਸ ਦੇਈਏ ਕਿ ਰੇਲਵੇ ਨੇ ਇਹ ਨਿਯਮ ਲਾਗੂ ਕੀਤਾ ਸੀ ਕਿ ਜਿਨ੍ਹਾਂ ਯਾਤਰੀਆਂਂ ਨੂੰ ਵੈਕਸੀਨ ਦੀ ਡੋਜ਼ ਮਿਲ ਗਈ ਹੈ, ਉਹ ਸਫ਼ਰ ਕਰ ਸਕਣਗੇ। ਇਨ੍ਹੀਂ ਦਿਨੀਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਟੈਸਟ ਤੋਂ ਬਾਅਦ ਯਾਤਰੀ ਰੇਲ ’ਚ ਬੈਠ ਸਕਦਾ ਹੈ। ਪੰਜਾਬ ’ਚ ਕੋਰੋਨਾ ਦੇ ਮਾਮਲਿਆਂਂ ’ਚ ਲਗਾਤਾਰ ਵਾਧੇ ਤੋਂਂ ਬਾਅਦ ਰੇਲਵੇ ਵਿਭਾਗ ਨੇ ਸਖ਼ਤ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ।
ਰੇਲਵੇ ਦੀਆਂਂ ਹਦਾਇਤਾਂ ਮੁਤਾਬਕ ਯਾਤਰੀਆਂਂ ਨੂੰ ਪਹਿਲਾਂ ਕੋਵਿਡ-19 ਦਾ ਟੈਸਟ ਕਰਵਾਉਣਾ ਹੋਵੇਗਾ। ਇਸ ਤੋਂਂ ਬਾਅਦ ਯਾਤਰੀ ਨੂੰ ਆਰਾਮ ਦਿੱਤਾ ਜਾਵੇਗਾ ਤੇ ਟਰੇਨ ਆਉਣ ’ਤੇ ਸੀਰੀਅਲ ਅਨੁਸਾਰ ਬੋਗੀ ’ਤੇ ਚੜ੍ਹਨ ਦਿੱਤਾ ਜਾਵੇਗਾ। ਇਸ ਦੌਰਾਨ ਯਾਤਰੀਆਂ ਨੂੰ ਮਾਸਕ ਦੇ ਨਾਲ ਸੈਨੀਟਾਈਜ਼ਰ ਵੀ ਰੱਖਣਾ ਚਾਹੀਦਾ ਹੈ ਅਤੇ 2 ਗਜ਼ ਦੀ ਦੂਰੀ ਬਣਾਈ ਰੱਖਣੀ ਚਾਹੀਦੀ ਹੈ।
ਕੋਵਿਡ-19 ਅਤੇ ਓਮੀਕ੍ਰੋਨ ਦੇ ਵਾਇਰਸ ਦੇ ਫੈਲਣ ਕਾਰਨ ਰੇਲਵੇ ਯਾਤਰੀਆਂ ਨੂੰ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੁਧਿਆਣਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਤਰੁਣ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂਂ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਸਾਰੇ ਯਾਤਰੀਆਂਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਕੋਵਿਡ-19 ਨੂੰ ਫੈਲਣ ਤੋਂਂ ਰੋਕਿਆ ਜਾ ਸਕੇ।
You may like
-
ਕ੍ਰਿਪਾ ਧਿਆਨ ਦਿਓ! ਭਾਰਤੀ ਰੇਲਵੇ ਦਾ ਵੱਡਾ ਫੈਸਲਾ, ਰੇਲ ਟਿਕਟ ਸਬੰਧੀ ਨਵੇਂ ਨਿਯਮ ਜਾਰੀ
-
ਵਿਸ਼ਾਖਾਪਟਨਮ ‘ਚ ਬਣੇਗਾ ਭਾਰਤੀ ਰੇਲਵੇ ਦਾ 18ਵਾਂ ਜ਼ੋਨ ਦਫ਼ਤਰ, ਰੇਲ ਮੰਤਰੀ ਨੇ ਕੀਤਾ ਵੱਡਾ ਐਲਾਨ
-
ਲੁਧਿਆਣਾ ਨੇੜੇ ਮੁੱਲਾਂਪੁਰ ਸਟੇਸ਼ਨ ਕੋਲ ਪਟੜੀ ਤੋਂ ਉਤਰੇ ਮਾਲਗੱਡੀ ਦੇ ਡੱਬੇ, ਪਈਆਂ ਭਾਜੜਾਂ
-
ਪੰਜਾਬ-ਹਰਿਆਣਾ ‘ਚ 100 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ, 51 ਰੱਦ, ਕਈ ਡਾਇਵਰਟ
-
ਕੀ ਤੁਸੀਂ ਜਾਣਦੇ ਹੋ ਦੇਸ਼ ਦਾ ਇਹ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ? ਸਹੂਲਤਾਂ ਦੇਖ ਕੇ ਭੁੱਲ ਜਾਓਗੇ ਏਅਰਪੋਰਟ
-
ਫਿਰੋਜ਼ਪੁਰ ਡਵੀਜ਼ਨ ਨੇ ਚਲਾਈਆਂ 13 ਸਪੈਸ਼ਲ ਸਮਰ ਟ੍ਰੇਨਾਂ, ਵਧਦੀ ਭੀੜ ਨੂੰ ਦੇਖ ਲਿਆ ਫੈਸਲਾ