Connect with us

ਪੰਜਾਬ ਨਿਊਜ਼

ਪੰਜਾਬ ਦੇ ਇਸ ਜ਼ਿਲ੍ਹੇ ਦੀ ਪੰਚਾਇਤ ਨੇ ਕੀਤਾ ਵੱਡਾ ਐਲਾਨ

Published

on

ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੰਘਰ ਕੋਟ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਪਿੰਡ ਦੀ ਪੰਚਾਇਤ, ਸੰਗਤ ਅਤੇ ਸਮੂਹ ਕਮੇਟੀਆਂ ਵਲੋਂ ਕਈ ਪ੍ਰਸਤਾਵ ਰੱਖੇ ਗਏ ਹਨ।ਇਨ੍ਹਾਂ ਤਜਵੀਜ਼ਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਿੰਡ ਦੇ ਈਸਾਈ ਭਾਈਚਾਰੇ ਦੇ ਲੋਕਾਂ ਦੇ ਘਰਾਂ ਤੱਕ ਨਹੀਂ ਲਿਜਾਇਆ ਜਾ ਸਕਦਾ ਅਤੇ ਨਾ ਹੀ ਗ੍ਰੰਥੀ ਸਿੰਘ ਉਨ੍ਹਾਂ ਦੇ ਘਰ ਜਾ ਕੇ ਅਰਦਾਸ ਕਰਨਗੇ।

ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਈਸਾਈ ਭਾਈਚਾਰੇ ਦੇ ਕਿਸੇ ਵਿਅਕਤੀ ਦੀ ਘਰ ‘ਚ ਮੌਤ ਹੋ ਜਾਂਦੀ ਹੈ ਤਾਂ ਉਹ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ਤਾਂ ਕਰ ਸਕਦੇ ਹਨ ਪਰ ਲਾਸ਼ ਨੂੰ ਦਫ਼ਨ ਨਹੀਂ ਕਰ ਸਕਦੇ।ਇਸ ਵਿਚ ਕਿਹਾ ਗਿਆ ਹੈ ਕਿ ਈਸਾਈ ਭਾਈਚਾਰੇ ਦੇ ਲੋਕ ਉਸ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਪਿੰਡ ਵਿਚ ਕਿਸੇ ਦੇ ਘਰ ਦੇ ਬਾਹਰ ਇਸ਼ਤਿਹਾਰ ਨਹੀਂ ਲਗਾ ਸਕਦੇ, ਪਰ ਉਹ ਆਪਣੇ ਘਰਾਂ ਦੇ ਅੱਗੇ ਇਸ਼ਤਿਹਾਰ ਲਗਾ ਸਕਦੇ ਹਨ ਅਤੇ ਕਿਹਾ ਗਿਆ ਹੈ ਕਿ ਈਸਾਈ ਭਾਈਚਾਰਾ ਪਿੰਡ ਵਿਚ ਕੋਈ ਜਲੂਸ ਨਹੀਂ ਕੱਢ ਸਕਦਾ।

Facebook Comments

Trending