Connect with us

ਖੇਤੀਬਾੜੀ

 ਝੋਨੇ ਦੀ ਕਿਸਮ ‘ਪੀ ਆਰ 130’ ਨੂੰ ਕਾਸ਼ਤ ਲਈ ਮਿਲੀ ਪ੍ਰਵਾਨਗੀ

Published

on

Paddy variety 'PR130' approved for cultivation

ਲੁਧਿਆਣਾ : ਸੂਬਾ ਪੱਧਰ ਤੇ ਫ਼ਸਲਾਂ ਦੀਆਂ ਕਿਸਮਾਂ ਬਾਰੇ ਪ੍ਰਵਾਨਗੀ ਕਮੇਟੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਵਿਕਸਤ ਕੀਤੀ ਪਰਮਲ ਝੋਨੇ ਦੀ ਨਵੀਂ ਕਿਸਮ ਪੀ ਆਰ 130 ਨੂੰ ਕਾਸ਼ਤ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕਿਸਮ  ਪੀ ਆਰ 121 ਅਤੇ ਐਚ ਕੇ ਆਰ 47 ਕਿਸਮਾਂ ਦੇ ਮਿਲਾਪ ਤੋਂ ਤਿਆਰ ਕੀਤੀ ਗਈ ਹੈ।

ਇਹ ਕਿਸਮ ਪੱਕਣ ਲਈ ਪਨੀਰੀ ਉਪਰੰਤ 105 ਦਿਨ ਦਾ ਸਮਾਂ ਲੈਂਦੀ ਹੈ। ਇਸ ਕਿਸਮ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ।ਵਧੇਰੇ ਝਾੜ, ਘੱਟ ਸਮੇਂ ਵਿੱਚ ਪੱਕਣ ਅਤੇ ਬੀਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਕਿਸਮ ‘ਪੀ ਆਰ 130’ ਦੀ ਕਾਸ਼ਤ ਨਾਲ ਮਟਰਾਂ ਅਤੇ ਆਲੂਆਂ ਦੀ ਕਾਸ਼ਤ ਕਾਰਨ ਕਿਸਾਨਾਂ ਅਤੇ ਸਾਬਤ ਚੌਲਾਂ ਦੀ ਜ਼ਿਆਦਾ ਮਾਤਰਾ ਕਾਰਨ ਵਪਾਰੀਆਂ ਅਤੇ ਉਪਭੋਗਤਾਵਾਂ ਨੂੰ ਲਾਭ ਹੋਵੇਗਾ।

ਇਸ ਕਿਸਮ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਇਸ ਦੇ ਖੇਤਰੀ ਖੋਜ ਕੇਂਦਰਾਂ ਅਤੇ ਲਾਡੋਵਾਲ, ਨਰਾਇਣਗੜ, ਨਾਭਾ ਅਤੇ ਕਪੂਰਥਲਾ ਵਿਖੇ ਸਥਿੱਤ ਬੀਜ ਫਾਰਮਾਂ, ਕਿ੍ਰਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਤੋਂ ਮਿਲਦਾ ਹੈ। ਪੀ.ਏ.ਯੂ. ਦੇ ਵਧੀਕ ਡਾਇਰੈਕਟਰ ਖੋਜ (ਫ਼ਸਲ ਸੁਧਾਰ) ਡਾ. ਗੁਰਜੀਤ ਸਿੰਘ ਮਾਂਗਟ ਨੇ ਕਿਸਾਨਾਂ ਨੂੰ ਪੀ ਆਰ 130 ਕਿਸਮ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ਹੈ।

Facebook Comments

Trending