Connect with us

ਖੇਤੀਬਾੜੀ

ਕਿਸਾਨਾਂ ਵਲੋਂ ਖੇਤਾਂ ‘ਚ ਝੋਨੇ ਦੀ ਲਵਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ

Published

on

Paddy sowing in the fields by the farmers started quickly

ਲੁਧਿਆਣਾ : ਪੰਜਾਬ ‘ਚ ਮੌਸਮ ਦੇ ਖੁਸ਼ਗਵਾਰ ਹੋਣ ਨਾਲ ਕਿਸਾਨਾਂ ਵਲੋਂ ਲੁਧਿਆਣਾ ਜ਼ਿਲ੍ਹੇ ਦੇ ਬਹੁਤੇ ਪਿੰਡਾਂ ‘ਚ ਹਲਕੀ ਬਾਰਸ਼ ਦਾ ਲਾਹਾ ਲੈਂਦਿਆਂ 17 ਜੂਨ ਤੋਂ ਇਕ ਦਿਨ ਪਹਿਲਾਂ ਹੀ ਝੋਨੇ ਦੀ ਲਵਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਦੇ ਖੇਤਾਂ ‘ਚ ਕਿਸਾਨ ਆਪਣੇ ਖੇਤਾਂ ‘ਚ ਝੋਨੇ ਦੀ ਲਵਾਈ ਵਿਚ ਜੁਟੇ ਹੋਏ ਹਨ ਤੇ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਵਲੋਂ ਖੇਤਾਂ ‘ਚ ਝੋਨੇ ਦੀ ਲਵਾਈ ਕੀਤੀ ਜਾ ਰਹੀ ਹੈ।

ਇਸ ਵਾਰ ਸੂਬੇ ‘ਚ ਆਪ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਝੋਨੇ ਦੇ ਸੀਜ਼ਨ ਲਈ 17 ਜੂਨ ਤੋਂ ਬਿਜਲੀ ਨਿਗਮ ਨੂੰ ਟਿਊਬਵੈਲਾਂ ਲਈ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦੇਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਪਰ ਕਿਸਾਨਾਂ ਵਲੋਂ ਇਕ ਦਿਨ ਪਹਿਲਾਂ ਹੀ ਝੋਨੇ ਦੀ ਲਵਾਈ ਸ਼ੁਰੂ ਕਰਦਿਆਂ ਝੋਨੇ ਦੀ ਲਵਾਈ ਦੇ ਕੰਮ ਜਲਦੀ ਨਿਬੇੜਨ ਲਈ ਕਮਰਕੱਸੇ ਕਸ ਲਏ ਗਏ ਹਨ।

ਪਿੰਡ ਵਲੀਪੁਰ ਕਲਾਂ ‘ਚ ਕਿਸਾਨ ਜਗਜੀਤ ਸਿੰਘ ਜੱਗੀ ਖਹਿਰਾ ਵੱਲੋਂ ਆਪਣੇ ਖੇਤਾਂ ‘ਚ ਝੋਨੇ ਦੀ ਲਵਾਈ ਦੇ ਨਾਲ ਠੇਕੇ ‘ਤੇ ਜ਼ਮੀਨ ਲੈ ਕੇ ਉਸ ਵਿਚ ਵੀ ਝੋਨੇ ਦੀ ਲਵਾਈ ਲਈ ਕੱਦੂ ਕੀਤੇ ਜਾ ਰਹੇ ਸਨ ਤੇ ਪ੍ਰਵਾਸੀ ਮਜ਼ਦੂਰ ਝੋਨੇ ਦੀ ਪਨੀਰੀ ਪੁੱਟ ਰਹੇ ਸਨ। ਅਗਾਂਹਵਧੂ ਕਿਸਾਨ ਪ੍ਰਗਟ ਸਿੰਘ ਢਿੱਲੋਂ ਆਲੀਵਾਲ, ਹਰਜੀਤ ਸਿੰਘ ਖਹਿਰਾ ਸਮੇਤ ਹੋਰ ਪਿੰਡਾਂ ‘ਚ ਕਿਸਾਨਾਂ ਵਲੋਂ ਵੀ ਝੋਨੇ ਦੀ ਲਵਾਈ ਦੇ ਕੰਮ ਤੇਜ਼ੀ ਨਾਲ ਸ਼ੁਰੂ ਕੀਤੇ ਜਾ ਚੁੱਕੇ ਹਨ।

Facebook Comments

Trending