ਪੰਜਾਬੀ
ਪੀ.ਏ.ਯੂ. ਵਿੱਚ ਵਿਸ਼ਵ ਧਰਤੀ ਦਿਹਾੜਾ ਮਨਾਇਆ ਗਿਆ
Published
3 years agoon

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਡਾਇਰੈਕਟੋਰੇਟ ਪਸਾਰ ਸਿੱਖਿਆ ਦੇ ਸਹਿਯੋਗ ਨਾਲ ਵਿਸ਼ਵ ਧਰਤੀ ਦਿਹਾੜਾ ਮਨਾਇਆ ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਸਨ ।
ਡਾ. ਅਸ਼ੋਕ ਕੁਮਾਰ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਅਤੇ ਮਾਹਿਰਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਦਾ ਸੱਦਾ ਦਿੱਤਾ । ਉਹਨਾਂ ਕਿਹਾ ਕਿ ਆਉਣ ਵਾਲੀਆਂ ਨਸਲਾਂ ਅਤੇ ਮਨੁੱਖ ਜਾਤੀ ਲਈ ਧਰਤੀ ਅਤੇ ਇਸਦੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਬੇਹੱਦ ਜ਼ਰੂਰੀ ਹੈ । ਇਸ ਸੰਬੰਧ ਵਿੱਚ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮੁਹਿੰਮ ਚਲਾਉਣ ਦੀ ਲੋੜ ਹੈ ।
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਸੰਬੋਧਨ ਕਰਦਿਆ ਕਿਹਾ ਕਿ ਗੁਰੂਆਂ ਅਤੇ ਪੀਰਾਂ ਨੇ ਵੀ ਧਰਤੀ ਨੂੰ ਮਾਤਾ ਕਿਹਾ ਹੈ । ਇਸ ਲਈ ਇਸਦੀ ਸੰਭਾਲ ਹਰ ਹਾਲ ਵਿੱਚ ਕਰਨੀ ਜ਼ਰੂਰੀ ਹੈ । ਧਰਤੀ ਦੀ ਸੰਭਾਲ ਨਾਲ ਹੀ ਆਉਣ ਵਾਲੀਆਂ ਨਸਲਾਂ ਇਸ ਗ੍ਰਹਿ ਉੱਤੇ ਲੰਮੇ ਸਮੇਂ ਤੱਕ ਜੀਵਤ ਰਹਿ ਸਕਣਗੀਆਂ ।
ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਧਰਤੀ ਦਿਹਾੜੇ ਦੀ ਮਹੱਤਤਾ ਬਾਰੇ ਗੱਲ ਕੀਤੀ । ਉਹਨਾਂ ਨੇ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕਰਦਿਆਂ ਇਸ ਨੂੰ ਇੱਕ ਮੁਹਿੰਮ ਵਾਂਗ ਫੈਲਾਉਣ ਦਾ ਸੱਦਾ ਦਿੱਤਾ । ਡਾ. ਰਵਿੰਦਰ ਕੌਰ ਧਾਲੀਵਾਲ ਨੇ ਵੀ ਇਸ ਮੌਕੇ ਸੰਬੋਧਨ ਕੀਤਾ । ਡਾ. ਮਨਮੀਤ ਕੌਰ ਨੇ ਸਭ ਦਾ ਸਵਾਗਤ ਕੀਤਾ ਅਤੇ ਡਾ. ਲਖਵਿੰਦਰ ਕੌਰ ਨੇ ਅੰਤ ਵਿੱਚ ਧੰਨਵਾਦ ਕੀਤਾ । ਇਸ ਮੌਕੇ ਬੀ ਐੱਸ ਸੀ, ਐੱਮ ਐੱਸ ਸੀ ਅਤੇ ਪੀ ਐੱਚ ਡੀ ਦੇ ਵਿਦਿਆਰਥੀਆਂ ਦਾ ਮਾਡਲ ਬਨਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ । ਜੇਤੂਆਂ ਨੂੰ ਇਨਾਮ ਵੀ ਵੰਡੇ ਗਏ ।
You may like
-
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਉਤਸਵ ਧੂਮ–ਧਾਮ ਨਾਲ ਮਨਾਇਆ
-
ਡਿਪਟੀ ਕਮਿਸ਼ਨਰ ਵੱਲੋਂ ਰੱਖ ਬਾਗ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਲਗਾਏ ਬੂਟੇ
-
ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਭੂਮੀ ਦਿਵਸ
-
ਐਮਜੀਐਮ ਦੇ ਵਿਦਿਆਰਥੀਆਂ ਵੱਲੋਂ ਧਰਤੀ ਦਿਵਸ ਦੀ ਸੰਭਾਲ ਲਈ ਕੱਢੀ ਰੈਲੀ
-
ਮਾਲਵਾ ਖਾਲਸਾ ਸਕੂਲ ‘ਚ ਮਨਾਇਆ ਧਰਤੀ ਦਿਵਸ
-
‘ਹਰ ਮਨੁੱਖ ਲਾਵੇ ਇੱਕ ਰੁੱਖ” ਦੀ ਲਹਿਰ ਨਾਲ਼ ਮਨਾਇਆ ਧਰਤੀ ਦਿਵਸ